ਕੁੜੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 8 ਲੱਖ ਰੁਪਏ ਦੀ ਠੱਗੀ

08/19/2021 11:04:06 AM

ਸਮਾਣਾ (ਦਰਦ, ਅਸ਼ੋਕ) : ਕੁੜੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 8 ਲੱਖ ਰੁਪਏ ਠੱਗਣ ਅਤੇ ਵਾਪਸੀ ਵਜੋਂ ਦਿੱਤੇ ਗਏ ਚੈੱਕ ਬਾਊਂਸ ਹੋਣ ਦੇ ਇਕ ਮਾਮਲੇ ਵਿਚ ਸਦਰ ਪੁਲਸ ਨੇ ਹਰਪ੍ਰੀਤ ਸਿੰਘ ਦੇ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਸਬੰਧਿਤ ਪੁਲਸ ਚੌਂਕੀ ਮਵੀ ਕਲਾਂ ਦੇ ਇੰਚਾਰਜ ਸਬ-ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਕੌਰ ਪੁੱਤਰੀ ਦਰਸ਼ਨ ਸਿੰਘ ਨਿਵਾਸੀ ਪਿੰਡ ਕੁਲਾਰਾਂ ਵੱਲੋਂ ਉੱਚ ਪੁਲਸ ਅਧਿਕਾਰੀਆਂ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ ਉਹ ਆਸਟ੍ਰੇਲੀਆ ਜਾਣ ਦੀ ਚਾਹਵਾਨ ਸੀ।

ਵਿਦੇਸ਼ ਭੇਜਣ ਦੇ ਏਜੰਟ ਵਜੋਂ ਕੰਮ ਕਰਦੇ ਹਰਪ੍ਰੀਤ ਸਿੰਘ ਵੱਲੋਂ ਉਸ ਨਾਲ 17 ਲੱਖ ਰੁਪਏ ਵਿਚ ਆਸਟ੍ਰੇਲੀਆ ਭੇਜਣ ਦਾ ਸੌਦਾ ਪੱਕਾ ਕਰ ਲਿਆ ਗਿਆ ਅਤੇ ਵੀਜ਼ਾ ਲਗਵਾਉਣ ਲਈ 5 ਲੱਖ ਰੁਪਏ ਦਾ ਇਕ ਚੈੱਕ ਅਤੇ ਵੀਜ਼ਾ ਫ਼ੀਸ ਭਰਨ ਲਈ ਉਸ ਨੇ 3 ਲੱਖ ਰੁਪਏ ਨਕਦ ਦੇ ਦਿੱਤੇ ਪਰ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਦਿੱਤੇ ਗਏ ਪੈਸੇ ਵਾਪਸ ਕੀਤੇ। ਕੁੜੀ ਅਤੇ ਉਸ ਦੇ ਪਰਿਵਾਰ ਵੱਲੋਂ ਵਾਰ-ਵਾਰ ਮੰਗਣ ਦੇ ਬਾਵਜੂਦ ਉਨ੍ਹਾਂ ਨੂੰ 8 ਲੱਖ ਰੁਪਏ ਦੇ 2 ਚੈੱਕ ਦੇ ਦਿੱਤੇ ਪਰ ਦੋਵੇਂ ਚੈੱਕ ਬਾਊਂਸ ਹੋ ਗਏ। ਅਧਿਕਾਰੀ ਅਨੁਸਾਰ ਪੁਲਸ ਉੱਚ ਅਧਿਕਾਰੀਆਂ ਵੱਲੋਂ ਸ਼ਿਕਾਇਤ ਦੀ ਜਾਂਚ ਕੀਤੇ ਜਾਣ ਉਪਰੰਤ ਸਦਰ ਪੁਲਸ ਸਮਾਣਾ ਵੱਲੋਂ ਹਰਪ੍ਰੀਤ ਸਿੰਘ ਖ਼ਿਲਾਫ਼ ਧੋਖਾਦੇਹੀ ਸਣੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Babita

Content Editor

Related News