ਸਕੂਲ ''ਚੋਂ ਲੱਖਾਂ ਦੀ ਚੋਰੀ ਦੇ ਮਾਮਲੇ ''ਚ ਫਸੇ ਚੌਂਕੀ ਦਕੋਹਾ ਦੇ ਸਾਬਕਾ ਇੰਚਾਰਜ ਮੁਨੀਸ਼ ’ਤੇ ਲੱਗਾ ਇਕ ਹੋਰ ਦੋਸ਼
Monday, Oct 17, 2022 - 03:39 PM (IST)
ਜਲੰਧਰ (ਵਰੁਣ)- ਬ੍ਰਿਟਿਸ਼ ਓਲਿਵੀਆ ਸਕੂਲ ’ਚ ਚੋਰੀ ਦੇ ਕੇਸ ’ਚ ਪੈਸਿਆਂ ਦੀ ਹੇਰ-ਫੇਰ ਕਰਨ ਵਾਲੇ ਦਕੋਹਾ ਚੌਂਕੀ ਦੇ ਸਾਬਕਾ ਇੰਚਾਰਜ ਦਾ ਵਿਵਾਦ ਪਿੱਛਾ ਨਹੀਂ ਛੱਡ ਰਹੇ। ਇਸ ਮਾਮਲੇ ਦੇ ਬਾਅਦ ਹੁਣ ਰਾਮਾ ਮੰਡੀ ਵਾਸੀ ਵਿਅਕਤੀ ਨੇ ਸਾਬਕਾ ਇੰਚਾਰਜ ’ਤੇ ਇਕ ਦੋਸ਼ੀ ਅਕਸ ਵਾਲੇ ਵਿਅਕਤੀ ਤੋਂ 2 ਲੱਖ ਰੁਪਏ ਲੈ ਕੇ ਉਸ ਦੇ ਕਤਲ ਦੀ ਕੋਸ਼ਿਸ਼ ਦਾ ਝੂਠਾ ਕੇਸ ਦਰਜ ਕਰਨ ਦੇ ਦੋਸ਼ ਲਾਏ ਹਨ। ਇਸ ਵਿਅਕਤੀ ਨੇ ਇਕ ਵੀਡੀਓ ਵੀ ਬਣਾਈ, ਜਿਸ ਨੂੰ ਖ਼ੁਦ ਹੀ ਵਾਇਰਲ ਵੀ ਕੀਤਾ ਅਤੇ ਕਿਹਾ ਕਿ ਚੌਂਕੀ ਇੰਚਾਰਜ ਦੇ ਸਬੰਧ ਕ੍ਰਿਮੀਨਲ ਅਕਸ ਦੇ ਲੋਕਾਂ ਨਾਲ ਹਨ।
ਵੀਡੀਓ ਬਣਾਉਣ ਵਾਲਾ ਵਿਅਕਤੀ ਖ਼ੁਦ ਦਾ ਨਾਂ ਰਾਜੇਸ਼ਵਰ ਵਾਸੀ ਰਾਮਾ ਮੰਡੀ ਦੱਸ ਰਿਹਾ ਹੈ। ਉਸ ਨੇ ਵੀਡੀਓ ’ਚ ਕਿਹਾ ਕਿ ਏ. ਐੱਸ. ਆਈ. ਮੁਨੀਸ਼ ਭਾਰਦਵਾਜ ਜਦੋਂ ਚੌਂਕੀ ਦਕੋਹਾ ਦਾ ਇੰਚਾਰਜ ਹੁੰਦਾ ਸੀ ਤਾਂ ਉਸ ਨੇ ਇਕ ਅਪਰਾਧੀ ਦੇ ਕਹਿਣ ’ਤੇ ਉਸ ’ਤੇ, ਉਸ ਦੇ ਭਰਾ ਅਤੇ ਭਾਬੀ ’ਤੇ ਧਾਰਾ 307 ਦਾ ਕੇਸ ਦਰਜ ਕਰਵਾ ਦਿੱਤਾ। ਰਾਜੇਸ਼ਵਰ ਨੇ ਕਿਹਾ ਕਿ ਉਹ ਵਿਅਕਤੀ ਨਸ਼ਾ ਵੇਚਦਾ ਹੈ ਅਤੇ ਹਾਲ ’ਚ ਹੀ ਸਪੈਸ਼ਲ ਆਪ੍ਰੇਸ਼ਨ ਯੂਨਿਟ ਨੇ ਜਿਨ੍ਹਾਂ ਲੋਕਾਂ ਨੂੰ ਹਥਿਆਰਾਂ ਦੀ ਖੇਪ ਨਾਲ ਫੜਿਆ ਸੀ। ਉਹ ਉਸੇ ਦੇ ਕਰਿੰਦੇ ਹਨ। ਉਸ ਨੇ ਕਿਹਾ ਕਿ ਇਹ ਵਿਅਕਤੀ ਉਸ ਨਾਲ ਰੰਜਿਸ਼ ਰੱਖਦਾ ਸੀ, ਜਿਸ ਨੇ ਸਾਬਕਾ ਚੌਂਕੀ ਇੰਚਾਰਜ ਨੂੰ 2 ਲੱਖ ਰੁਪਏ ਦੇ ਕੇ ਉਸ ਨੂੰ ਪਰਿਵਾਰ ਸਮੇਤ ਫਸਾ ਦਿੱਤਾ। ਇਸ ਮਾਮਲੇ ਨੂੰ ਲੈ ਕੇ ਜਦੋਂ ਏ. ਐੱਸ. ਆਈ. ਮੁਨੀਸ਼ ਭਾਰਦਵਾਜ ਦੇ ਮੋਬਾਇਲ ’ਤੇ ਫੋਨ ਕੀਤਾ ਗਿਆ ਤਾਂ ਉਸ ਦਾ ਨੰਬਰ ਆਊਟ ਆਫ਼ ਨੈੱਟਵਰਕ ਜਾ ਰਿਹਾ ਸੀ।
ਇਹ ਵੀ ਪੜ੍ਹੋ: ਕੈਨੇਡਾ ਤੋਂ ਮੰਦਭਾਗੀ ਖ਼ਬਰ: ਨਕੋਦਰ ਦੇ 22 ਸਾਲਾ ਨੌਜਵਾਨ ਦੀ ਮੌਤ, ਜਨਮ ਦਿਨ ਦਾ ਤੋਹਫ਼ਾ ਉਡੀਕਦੀ ਰਹੀ ਭੈਣ
ਏ. ਐੱਸ. ਆਈ. ਮੁਨੀਸ਼ ਸਮੇਤ ਬ੍ਰਿਟਿਸ਼ ਓਲਿਵੀਆ ਸਕੂਲ ਦੇ ਚੇਅਰਮੈਨ ਵਿਜੇ ਸੈਣੀ ’ਤੇ ਹੋਈ ਐੱਫ਼. ਆਈ. ਆਰ. ਦੇ ਮਾਮਲੇ ’ਚ ਪੁਲਸ ਅਧਿਕਾਰੀ ਕੁਝ ਵੀ ਬੋਲਣ ਤੋਂ ਇਨਕਾਰ ਕਰ ਰਹੇ ਹਨ। ਸਾਫ਼ ਹੈ ਕਿ ਪੁਲਸ ’ਤੇ ਪੰਜਾਬ ਦੇ ਇਕ ਵੱਡੇ ਲੀਡਰ ਦਾ ਦਬਾਅ ਹੈ, ਜਿਸ ਦੇ ਕਹਿਣ ’ਤੇ ਹੀ ਮੁਨੀਸ਼ ਭਾਰਦਵਾਜ ਨੂੰ ਪੁਲਸ ਹਿਰਾਸਤ ਤੋਂ ਛੁਡਵਾਇਆ ਗਿਆ ਸੀ। ਹਾਲਾਂਕਿ ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਏ. ਸੀ. ਪੀ. ਨਿਰਮਲ ਸਿੰਘ ਹੈਂਡਲ ਕਰ ਰਹੇ ਹਨ ਅਤੇ ਕੁਝ ਪਾਰਟ ਇਨਵੈਸਟੀਗੇਸ਼ਨ ਲਈ ਜਿਸ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਡੀ. ਸੀ. ਪੀ. ਜਗਮੋਹਨ ਸਿੰਘ ਨੇ ਵੀ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਸਵਾਲਾਂ ਦੇ ਜਵਾਬ ਦੇਣ ਤੋਂ ਬਚਣ ਲਈ ਬਿਜ਼ੀ ਹੋਣ ਦਾ ਬੋਲ ਕੇ ਫੋਨ ਰੱਖ ਦਿੱਤਾ।
ਇਹ ਵੀ ਪੜ੍ਹੋ: ਕਪੂਰਥਲਾ ਦੇ ਨੌਜਵਾਨ ਦੀ ਅਮਰੀਕਾ 'ਚ ਦਰਦਨਾਕ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਵਿਧਾਇਕਾਂ ਦੀ ਸਮੂਹ ਨੇ ਜਮ੍ਹਾ ਲਿਆ ਸੀ ਸੀ. ਪੀ. ਆਫਿਸ ’ਚ ਡੇਰਾ
ਦੱਸਿਆ ਜਾ ਰਿਹਾ ਹੈ ਕਿ ਜਿਸ ਦਿਨ ਏ. ਐੱਸ. ਆਈ. ਮੁਨੀਸ਼ ਭਾਰਦਵਾਜ ਖਿਲਾਫ ਥਾਣਾ ਰਾਮਾ ਮੰਡੀ ’ਚ ਕੇਸ ਦਰਜ ਹੋਇਆ ਤਾਂ ਉਸ ਨੂੰ ਉਸੇ ਰਾਤ ਪੁਲਸ ਨੇ ਚੁੱਕ ਲਿਆ ਤੇ ਸੀ. ਆਈ. ਏ. ਸਟਾਫ਼ ਲੈ ਆਈ। ਵਿਧਾਇਕਾਂ ਨੂੰ ਡਰ ਸੀ ਕਿ ਜੇਕਰ ਇਸ ਮਾਮਲੇ ’ਚ ਏ. ਐੱਸ. ਆਈ. ਦੀ ਗ੍ਰਿਫ਼ਤਾਰੀ ਹੋਈ ਤਾਂ ਇਕ ਵਿਧਾਇਕ ਦੇ ਕਰੀਬੀ ਰਿਸ਼ਤੇਦਾਰ ਦੀਆਂ ਪਰਤਾਂ ਵੀ ਖੁੱਲ੍ਹ ਜਾਣਗੀਆਂ, ਜਿਸ ਤੋਂ ਬਾਅਦ ਅਗਲੀ ਹੀ ਸਵੇਰ ਸਮੂਹ ਸੀ. ਪੀ. ਆਫਿਸ ਪਹੁੰਚ ਗਿਆ ਅਤੇ ਕਾਫ਼ੀ ਸਮੇਂ ਤੱਕ ਗੱਲ ਨਹੀਂ ਬਣੀ ਤਾਂ ਉਨ੍ਹਾਂ ਨੇ ਇਕ ਵੱਡੇ ਲੀਡਰ ਦਾ ਫੋਨ ਕਰਵਾ ਕੇ ਮੁਨੀਸ਼ ਭਾਰਦਵਾਜ ਨੂੰ ਛੁਡਵਾ ਲਿਆ।
ਇਹ ਵੀ ਪੜ੍ਹੋ: ਸੁਲਤਾਲਪੁਰ ਲੋਧੀ ਵਿਖੇ ਵੱਡੀ ਵਾਰਦਾਤ, ਬਜ਼ੁਰਗ ਔਰਤ ਦੇ ਹੱਥ-ਪੈਰ ਬੰਨ੍ਹ ਬੇਰਹਿਮੀ ਨਾਲ ਕੀਤਾ ਕਤਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ