ਆਸਟ੍ਰੇਲੀਆ ਗਈ ਪਤਨੀ ਨੇ ਵਿਖਾਏ ਅਸਲ ਰੰਗ, ਕਿਸੇ ਹੋਰ ਨਾਲ ਵਿਆਹ ਕਰਵਾ ਪਤੀ ਨੂੰ ਕਰਵਾਇਆ ਡਿਪੋਰਟ

Thursday, Feb 23, 2023 - 12:35 PM (IST)

ਆਸਟ੍ਰੇਲੀਆ ਗਈ ਪਤਨੀ ਨੇ ਵਿਖਾਏ ਅਸਲ ਰੰਗ, ਕਿਸੇ ਹੋਰ ਨਾਲ ਵਿਆਹ ਕਰਵਾ ਪਤੀ ਨੂੰ ਕਰਵਾਇਆ ਡਿਪੋਰਟ

ਦਿੜ੍ਹਬਾ ਮੰਡੀ (ਅਜੈ) : ਹਲਕਾ ਦਿੜ੍ਹਬਾ ਦੇ ਪਿੰਡ ਮੌੜਾਂ ਦੇ ਇਕ ਕੁੜੀ ਨਾਲ ਵਿਆਹ ਕਰਵਾ ਕੇ ਆਸਟ੍ਰੇਲੀਆ ਪਹੁੰਚੀ ਪਿੰਡ ਹਕੀਮਪੁਰਾ ਜ਼ਿਲ੍ਹਾ ਪਟਿਆਲਾ ਦੀ ਕੁੜੀ ਖ਼ਿਲਾਫ਼ ਮੁੰਡੇ ਦੇ ਪਿਤਾ ਦੇ ਬਿਆਨਾਂ ’ਤੇ ਪੁਲਸ ਨੇ ਥਾਣਾ ਛਾਜਲੀ ਅੰਦਰ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਆਪਣੀ ਜਾਂਚ ਆਰੰਭ ਦਿੱਤੀ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਇੰਚਾਰਜ ਮੁੱਖ ਥਾਣਾ ਅਫ਼ਸਰ ਛਾਜਲੀ ਸੁੱਖਾ ਸਿੰਘ ਨੇ ਦੱਸਿਆ ਕਿ ਪਿੰਡ ਮੌੜਾਂ ਦੇ ਮੁੰਡੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਿੱਕਰ ਸਿੰਘ ਨੇ ਦਰਜ ਕਰਵਾਏ ਆਪਣੇ ਬਿਆਨ ਵਿਚ ਕਿਹਾ ਹੈ ਕਿ ਉਸ ਦੇ ਮੁੰਡੇ ਦਾ ਵਿਆਹ 2016 ਵਿਚ ਪਿੰਡ ਹਕੀਮਪੁਰ ਦੀ ਕੁੜੀ ਨਾਲ ਹੋਇਆ ਸੀ। ਅਸੀਂ ਵਿਆਹ ’ਤੇ ਸਾਰਾ ਖ਼ਰਚਾ ਕਰ ਕੇ ਵਿਆਹ ਤੋਂ ਬਾਅਦ ਦੋਵਾਂ ਨੂੰ ਆਸਟ੍ਰੇਲੀਆ ਲਈ ਭੇਜਿਆ ਸੀ।

ਇਹ ਵੀ ਪੜ੍ਹੋ- ਗੁਰੂਹਰਸਹਾਏ 'ਚ ਹੈੱਡ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ, Suicide ਕਰਨ ਤੋਂ ਪਹਿਲਾਂ ਪਰਿਵਾਰ ਨਾਲ ਫੋਨ 'ਤੇ ਕੀਤੀ ਗੱਲ

ਵਿਦੇਸ਼ ਜਾਣ ਉਪਰੰਤ ਦੋਹਾਂ 'ਚ ਅਣਬਣ ਰਹਿਣ ਲੱਗ ਪਈ। ਜਿਸ ਤੋਂ ਬਾਅਦ ਕੁੜੀ ਨੇ ਅੰਮ੍ਰਿਤਪਾਲ ਸਿੰਘ ਨੂੰ ਤਲਾਕ ਦੇ ਦਿੱਤਾ ਅਤੇ ਕਿਸੇ ਹੋਰ ਮੁੰਡੇ ਨਾਲ ਵਿਆਹ ਕਰਵਾ ਲਿਆ। ਇੱਥੇ ਹੀ ਬਸ ਨਹੀਂ ਇਸ ਤੋਂ ਬਾਅਦ ਉਕਤ ਕੁੜੀ ਨੇ ਅੰਮ੍ਰਿਤਪਾਲ ਸਿੰਘ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਤੱਕ ਕਰਵਾ ਦਿੱਤਾ। ਜ਼ਿਲ੍ਹਾ ਪੁਲਸ ਵੱਲੋਂ ਮਾਮਲੇ ਦੀ ਜਾਂਚ ਕਰ ਕੇ ਕੁੜੀ ਖ਼ਿਲਾਫ਼ ਧੌਖਾਦੇਹੀ ਦਾ ਮਾਮਲਾ ਦਰਜ ਕਰ ਕੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਭ੍ਰਿਸ਼ਟਾਚਾਰ ਖ਼ਿਲਾਫ਼ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਗੁਰੂਹਰਸਹਾਏ ਦਾ BDPO ਤੇ ਪੰਚਾਇਤ ਸਕੱਤਰ ਮੁਅੱਤਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News