ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 18 ਲੱਖ ਰੁਪਏ ਠੱਗੇ
Friday, Apr 20, 2018 - 07:23 AM (IST)
ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)— ਕੈਨੇਡਾ ਭੇਜਣ ਦੇ ਨਾਂ 'ਤੇ ਇਕ ਵਿਅਕਤੀ ਤੋਂ 18 ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਸਹਾਇਕ ਥਾਣੇਦਾਰ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਸੋਨੀ ਪੁੱਤਰ ਖਲੀਲ ਮੁਹੰਮਦ ਵਾਸੀ ਪਿੰਡ ਫਰਵਾਹੀ ਨੇ ਇਕ ਦਰਖਾਸਤ ਪੁਲਸ ਨੂੰ ਦਿੱਤੀ ਕਿ ਸੁਖਦੇਵ ਰਾਮ ਪੁੱਤਰ ਰਮੇਸ਼ ਕੁਮਾਰ ਵਾਸੀ ਸੰਧੂ ਪੱਤੀ ਬਰਨਾਲਾ ਉਸਦੀ ਭੈਣ ਨਾਲ ਐਮਬੇ ਨੈੱਟਵਰਕਿੰਗ ਕੰਪਨੀ 'ਚ ਬਰਨਾਲਾ ਵਿਖੇ ਕੰੰਮ ਕਰਦਾ ਸੀ, ਜਿਸ ਕਰ ਕੇ ਉਸਦੀ ਮੁਲਜ਼ਮ ਨਾਲ ਜਾਣ-ਪਛਾਣ ਹੋ ਗਈ। ਮੁਲਜ਼ਮ ਨੇ ਉਸਨੂੰ ਦੱਸਿਆ ਕਿ ਉਹ ਲੜਕੇ ਲੜਕੀਆਂ ਨੂੰ ਕੈਨੇਡਾ ਵਿਖੇ ਭੇਜਣ ਦਾ ਕੰਮ ਕਰਦਾ ਹੈ ਅਤੇ ਉਸਨੂੰ ਝਾਂਸੇ 'ਚ ਲੈ ਕੇ ਕੈਨੇਡਾ ਭੇਜਣ ਦੇ ਨਾਂ 'ਤੇ 18 ਲੱਖ ਰੁਪਏ ਠੱਗ ਲਏ। ਪੁਲਸ ਨੇ ਦਰਖਾਸਤ ਦੀ ਜਾਂਚ ਕਰਦਿਆਂ ਸੁਖਦੇਵ ਰਾਮ ਵਿਰੁੱਧ ਪਰਚਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।