ਟਾਵਰ ਲਾਉਣ ਦੇ ਨਾਂ ''ਤੇ ਕੀਤੀ ਠੱਗੀ

01/13/2018 7:22:37 AM

ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)- ਪ੍ਰਾਈਵੇਟ ਕੰਪਨੀ ਵੱਲੋਂ ਟਾਵਰ ਲਾਉਣ ਦੇ ਨਾਂ 'ਤੇ ਇਕ ਵਿਅਕਤੀ ਨੂੰ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਸੰਗਰੂਰ ਦੇ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਧੰਨਾ ਸਿੰਘ ਪੁੱਤਰ ਰੌਣਕ ਸਿੰਘ ਵਾਸੀ ਸੰਗਰੂਰ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਮੈਕਸਪੋ ਟਾਵਰ ਕੰਪਨੀ ਪ੍ਰਾ. ਲਿਮ. ਮੁੰਬਈ ਨੇ ਉਸ ਨਾਲ ਉਸ ਦੀ ਜਗ੍ਹਾ 'ਚ ਟਾਵਰ ਲਾਉਣ ਦਾ ਇਕਰਾਰਨਾਮਾ ਕੀਤਾ ਸੀ, ਜਿਸ 'ਤੇ ਕੰਪਨੀ ਦੀ ਮੰਗ ਅਨੁਸਾਰ ਉਸ ਨੇ ਕੰਪਨੀ ਦੇ ਖਾਤੇ 'ਚ 22,940 ਰੁਪਏ ਜਮ੍ਹਾ ਕਰਵਾ ਦਿੱਤੇ ਪਰ ਕੰਪਨੀ ਨੇ ਨਾ ਤਾਂ ਉਸ ਦੀ ਜਗ੍ਹਾ 'ਚ ਟਾਵਰ ਲਾਇਆ ਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਕੰਪਨੀ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News