14 ਲੱਖ ਦੀ ਠੱਗੀ ਮਾਰਨ ਵਾਲੇ 2 ਲੋਕਾਂ ''ਤੇ ਪਰਚਾ ਦਰਜ

Thursday, Jun 13, 2024 - 05:22 PM (IST)

14 ਲੱਖ ਦੀ ਠੱਗੀ ਮਾਰਨ ਵਾਲੇ 2 ਲੋਕਾਂ ''ਤੇ ਪਰਚਾ ਦਰਜ

ਫਾਜ਼ਿਲਕਾ (ਲੀਲਾਧਰ) : ਥਾਣਾ ਅਰਨੀਵਾਲਾ ਦੀ ਪੁਲਸ ਨੇ 14 ਲੱਖ ਦੀ ਠੱਗੀ ਮਾਰਨ ਵਾਲੇ 2 ਦੋਸ਼ੀਆਂ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਖਜਾਨ ਸਿੰਘ ਵਾਸੀ ਅਲਿਆਣਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਪੁੱਤਰਾਂ ਸੰਗਤ ਸਿੰਘ ਅਤੇ ਅਮਰੀਕ ਸਿੰਘ ਨੇ ਸਾਲ 2021 ਲਈ ਪੰਜਾਬ ਕਾਂਸਟੇਬਲ ਦੀ ਭਰਤੀ ਲਈ ਫਾਰਮ ਭਰੇ ਸਨ।

ਪਿੰਡ ਅਲਿਆਣਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਪੁਲਸ 'ਚ ਸਿੱਧੀ ਭਰਤੀ ਕਰਵਾ ਦਿੰਦਾ ਹੈ। ਗੁਰਪ੍ਰੀਤ ਸਿੰਘ ਵਾਸੀ ਅਲਿਆਣਾ ਅਤੇ ਜਸਵੰਤ ਸਿੰਘ ਵਾਸੀ ਚੱਕ ਅਰਨੀਵਾਲਾ ਉਰਫ਼ ਕੱਟਿਆਂਵਾਲਾ ਨੇ ਦੋਹਾਂ ਪੁੱਤਰਾਂ ਨੂੰ ਪੰਜਾਬ ਪੁਲਸ ਵਿੱਚ ਭਰਤੀ ਕਰਵਾਉਣ ਦੇ ਨਾਮ 'ਤੇ ਕਰੀਬ 14 ਲੱਖ ਰੁਪਏ ਦੀ ਠੱਗੀ ਮਾਰੀ ਹੈ, ਜਿਨ੍ਹਾਂ ’ਤੇ ਪੁਲਸ ਨੇ ਪਰਚਾ ਦਰਜ ਕਰ ਲਿਆ ਹੈ।


author

Babita

Content Editor

Related News