ਲੈਕਚਰਾਰ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 9.50 ਲੱਖ ਦੀ ਠੱਗੀ ਕਰਨ ਵਾਲੇ ਖਿਲਾਫ ਮੁਕੱਦਮਾ ਦਰਜ
Friday, Nov 24, 2017 - 04:59 AM (IST)

ਮੁੱਲਾਂਪੁਰ ਦਾਖਾ(ਸੰਜੀਵ)-ਅਕਾਲੀ-ਭਾਜਪਾ ਸਰਕਾਰ ਸਮੇਂ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨਾਲ ਆਪਣੀ ਨੇੜਤਾ ਦੱਸਦੇ ਹੋਏ ਸਰਕਾਰੀ ਲੈਕਚਰਾਰ ਦੀ ਨੌਕਰੀ ਦਿਵਾਉਣ ਦੇ ਨਾਂ 'ਤੇ ਆਪਣੇ ਹੀ ਰਿਸ਼ਤੇਦਾਰ ਤੋਂ ਧੋਖੇ ਨਾਲ 9 ਲੱਖ ਰੁਪਏ 50 ਹਜ਼ਾਰ ਰੁਪਏ ਸਿੱਖਿਆ ਮੰਤਰੀ ਨੂੰ ਦੇਣ ਲਈ ਲੈ ਕੇ ਠੱਗੀ ਮਾਰਨ ਵਾਲੇ ਵਿਅਕਤੀ ਜਗਰਾਜ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਦਿਆਲਪੁਰਾ ਨੇੜੇ ਪੱਤੀ ਮੋਰ ਜ਼ਿਲਾ ਤਰਨਤਾਰਨ ਦੇ ਖਿਲਾਫ ਥਾਣਾ ਦਾਖਾ ਦੀ ਪੁਲਸ ਨੇ ਰਣਜੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਗੁੜੇ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕੀਤਾ ਹੈ।