ਭਾਰਤੀ ਫੌਜ ''ਚ ਭਰਤੀ ਕਰਵਾਉਣ ਦੇ ਨਾਂ ''ਤੇ ਠੱਗੀ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ

Friday, Jun 28, 2019 - 04:42 PM (IST)

ਭਾਰਤੀ ਫੌਜ ''ਚ ਭਰਤੀ ਕਰਵਾਉਣ ਦੇ ਨਾਂ ''ਤੇ ਠੱਗੀ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ

ਗੁਰਦਾਸਪੁਰ (ਵਿਨੋਦ) : ਭਾਰਤੀ ਫੌਜ 'ਚ ਭਰਤੀ ਕਰਵਾਉਣ ਦੇ ਨਾਂ 'ਤੇ 2 ਲੱਖ 50 ਹਜ਼ਾਰ ਰੁਪਏ ਦੀ ਠੱਗੀ ਕਰਨ ਵਾਲੇ ਇਕ ਦੋਸ਼ੀ ਨੂੰ ਪੁਰਾਣਾ ਸਾਲਾ ਪੁਲਸ ਨੇ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਦੋਸ਼ੀ ਦੀ ਪਛਾਣ ਬੂਟਾ ਸਿੰਘ ਪੁੱਤਰ ਉਜਾਗਰ ਸਿੰਘ ਨਿਵਾਸੀ ਪਿੰਡ ਮੁੰਨਣਕਲਾਂ ਦੇ ਰੂਪ 'ਚ ਹੋਈ ਹੈ। ਪੁਰਾਣਾ ਸ਼ਾਲਾ ਪੁਲਸ ਸਟੇਸ਼ਨ ਇੰਚਾਰਜ਼ ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਿਕਾਇਤਕਰਤਾ ਤਰਲੋਕ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਪਿੰਡ ਪੱਖੋਵਾਲ ਕੁਲੀਆ ਨੇ ਜ਼ਿਲ੍ਹਾ ਪੁਲਸ ਮੁਖੀ ਗੁਰਦਾਸਪੁਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਦੋਸ਼ੀ ਬੂਟਾ ਸਿੰਘ ਨਿਵਾਸੀ ਪਿੰਡ ਮੁੰਨਣ ਕਲਾਂ ਨੇ ਉਸ ਦੇ ਲੜਕੇ ਜੋਬਨ ਸਿੰਘ ਨੂੰ ਭਾਰਤੀ ਫੌਜ 'ਚ ਭਰਤੀ ਕਰਵਾਉਣ ਦੇ ਨਾਂ 'ਤੇ 2 ਲੱਖ 50 ਹਜ਼ਾਰ ਰੁਪਏ ਲਏ ਸਨ।

ਜਦ ਉਹ ਜੋਬਨ ਸਿੰਘ ਨੂੰ ਭਰਤੀ ਨਾ ਕਰਵਾ ਸਕਿਆ ਤਾਂ ਦੋਸ਼ੀ ਨੇ ਆਪਣਾ ਪੰਜ ਮਰਲੇ ਦਾ ਪਲਾਟ ਦਾ ਇਕਰਾਰਨਾਮਾ ਉਸ ਦੇ ਨਾਂ ਕਰ ਦਿੱਤਾ ਪਰ ਬਾਅਦ 'ਚ ਇਹ ਪਲਾਟ ਉਸ ਨੇ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੱਤਾ। ਇਸ ਤਰ੍ਹਾਂ ਦੋਸ਼ੀ ਨੇ ਉਸ ਤੋਂ 2 ਲੱਖ 50 ਹਜ਼ਾਰ ਰੁਪਏ ਦੀ ਠੱਗੀ ਕੀਤੀ। ਇਸ ਸਬੰਧੀ ਜਾਂਚ ਡੀ. ਐੱਸ. ਪੀ ਕਲਾਨੌਰ ਵੱਲੋਂ ਕੀਤੀ ਗਈ ਸੀ ਅਤੇ ਜਾਂਚ ਰਿਪੋਰਟ ਦੇ ਆਧਾਰ 'ਤੇ 5 ਮਈ ਨੂੰ ਦੋਸ਼ੀ ਦੇ ਵਿਰੁੱਧ ਧਾਰਾ 406 ਅਤੇ 420 ਅਧੀਨ ਕੇਸ ਦਰਜ ਕੀਤਾ ਗਿਆ ਸੀ ਪਰ ਉਸ ਸਮੇਂ ਤੋਂ ਹੀ ਦੋਸ਼ੀ ਫਰਾਰ ਸੀ। ਹੁਣ ਦੋਸ਼ੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਨ 'ਚ ਸਫ਼ਲਤਾਂ ਪ੍ਰਾਪਤ ਕੀਤੀ ਹੈ। 
 


author

Anuradha

Content Editor

Related News