ਕਰਿਆਨੇ ਦੀ ਦੁਕਾਨ ਲੁੱਟਣ ਵਾਲੇ ਚੌਥੇ ਮੁਲਜ਼ਮ ਨੂੰ ਖਿਡੌਣਾ ਪਿਸਤੌਲ ਸਣੇ ਕੀਤਾ ਗ੍ਰਿਫ਼ਤਾਰ

Monday, May 05, 2025 - 09:54 AM (IST)

ਕਰਿਆਨੇ ਦੀ ਦੁਕਾਨ ਲੁੱਟਣ ਵਾਲੇ ਚੌਥੇ ਮੁਲਜ਼ਮ ਨੂੰ ਖਿਡੌਣਾ ਪਿਸਤੌਲ ਸਣੇ ਕੀਤਾ ਗ੍ਰਿਫ਼ਤਾਰ

ਲੁਧਿਆਣਾ (ਸ਼ਿਵਮ) : ਥਾਣਾ ਸਲੇਮ ਟਾਬਰੀ ਅਧੀਨ ਆਉਂਦੇ ਜੱਸੀਆਂ ਰੋਡ ’ਤੇ 1 ਮਈ ਦੀ ਰਾਤ ਨੂੰ 5 ਲੁਟੇਰਿਆਂ ਵਲੋਂ ਖਿਡੌਣਾ ਪਿਸਤੌਲ ਅਤੇ ਤੇਜ਼ਧਾਰ ਦਾਤਰ ਦੇ ਜ਼ੋਰ ’ਤੇ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ’ਤੇ ਹਮਲਾ ਕਰਦੇ ਹੋਏ ਲੁੱਟ ਲਿਆ ਸੀ, ਜਿਸ ਤੋਂ ਬਾਅਦ ਪੁਲਸ ਟੀਮ ਨੇ ਪੰਜਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਥਾਣਾ ਇੰਚਾਰਜ ਇੰਸ. ਅੰਮ੍ਰਿਤਪਾਲ ਸਿੰਘ ਗਰੇਵਾਲ ਅਤੇ ਐਲਡੀਕੋ ਅਸਟੇਟ ਚੌਕੀ ਇੰਚਾਰਜ ਜਿੰਦਰ ਲਾਲ ਸਿੱਧੂ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਅੰਕਿਤ ਕੁਮਾਰ, ਹਰਜੀਤ ਕੁਮਾਰ ਕ੍ਰਿਸ਼ਨਾ ਨੂੰ 2 ਮਈ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਦਕਿ ਉਨ੍ਹਾਂ ਦੇ 2 ਸਾਥੀ ਸੂਰਜ ਕੁਮਾਰ ਅਤੇ ਗੌਤਮ ਫਰਾਰ ਹੋ ਗਏ ਸਨ।

ਥਾਣਾ ਇੰਚਾਰਜ ਨੇ ਦੱਸਿਆ ਕਿ ਅੱਜ ਪੁਲਸ ਟੀਮ ਨੇ ਚੌਥੇ ਮੁਲਜ਼ਮ ਸੂਰਜ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਕੋਲੋਂ ਪੁਲਸ ਨੇ ਇਕ ਹੋਰ ਖਿਡੌਣਾ ਪਿਸਤੌਲ ਬਰਾਮਦ ਕੀਤਾ ਗਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਸੂਰਜ ਗਲੋਸ਼ਾਲ ਐਗਰੀਕਲਚਰ ਫਾਰਮ ’ਚ ਅਕਾਊਂਟੈਂਟ ਵਜੋਂ ਕੰਮ ਕਰਦਾ ਹੈ। ਮੁਲਜ਼ਮ ਨੂੰ ਅੱਜ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ, ਤਾਂ ਜੋ ਮੁਲਜ਼ਮ ਤੋਂ ਅੱਗੇ ਦੀ ਪੁੱਛਗਿੱਛ ਕੀਤੀ ਜਾ ਸਕੇ।

ਇਹ ਵੀ ਪੜ੍ਹੋ : ਚੜ੍ਹਦੀ ਜਵਾਨੀ 'ਚ ਨੌਜਵਾਨ ਨੂੰ ਖਾ ਗਿਆ 'ਨਸ਼ੇ ਦਾ ਦੈਂਤ', ਪਰਿਵਾਰ ਦਾ ਸੀ ਇਕਲੌਤਾ ਪੁੱਤ

ਮਾਸਟਰਮਾਈਂਡ ਗ੍ਰਿਫ਼ਤਾਰ ਮੁਲਜ਼ਮ ਅੰਕਿਤ ਨੇ ਲੁੱਟ ਦੀ ਬਣਾਈ ਯੋਜਨਾ
ਥਾਣਾ ਇੰਚਾਰਜ ਇੰਸ. ਅੰਮ੍ਰਿਤਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁੱਖ ਮੁਲਜ਼ਮ ਅੰਕਿਤ ਕੁਮਾਰ ਵਿਰੁੱਧ ਪਹਿਲਾਂ ਵੀ ਲੁੱਟ ਦਾ ਇਕ ਮਾਮਲਾ ਮੋਤੀ ਨਗਰ ਪੁਲਸ ਥਾਣੇ ’ਚ ਦਰਜ ਸੀ, ਜਿਸ ਵਿਚ ਮੁਲਜ਼ਮ ਜੇਲ ’ਚੋਂ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਈ-ਰਿਕਸ਼ਾ ਚਲਾਉਣ ਦਾ ਕੰਮ ਕਰਨ ਲੱਗਾ, ਜੋ ਕੁਝ ਮਹੀਨੇ ਪਹਿਲਾਂ ਜੱਸੀਆਂ ’ਚ ਉਕਤ ਕਰਿਆਨੇ ਦੀ ਦੁਕਾਨ ’ਤੇ ਰਿਫਾਇੰਡ ਤੇਲ ਦੀ ਡਲਿਵਰੀ ਦੇਣ ਲਈ ਆਪਣੇ ਈ-ਰਿਕਸ਼ਾ ’ਚ ਆਇਆ ਸੀ।

ਥਾਣਾ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਅੰਕਿਤ ਕੁਮਾਰ ਨੇ ਆਪਣੇ 4 ਹੋਰ ਦੋਸਤਾਂ ਨੂੰ ਕਰਿਆਨੇ ਦੀ ਦੁਕਾਨ ਲੁੱਟਣ ਦੇ ਲਈ 1 ਮਈ ਦਾ ਦਿਨ ਚੁਣਿਆ ਗਿਆ। ਮੁਲਜ਼ਮ ਆਪਣੇ ਸਾਥੀਆਂ ਨਾਲ 1 ਮਈ ਨੂੰ ਕਰਿਆਨੇ ਦੀ ਦੁਕਾਨ ਲੁੱਟਣ ਲਈ ਪਹੁੰਚਿਆ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਫਰਾਰ ਮੁਲਜ਼ਮ ਗੌਤਮ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਬਣਾ ਕੇ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਨੂੰ ਵੱਡਾ ਝਟਕਾ! ਭਾਰਤ ਤੋਂ ਬਾਅਦ ਹੁਣ ਇਨ੍ਹਾਂ ਦੇਸ਼ਾਂ ਨੇ ਵੀ ਕੀਤਾ ਪਾਕਿ ਦੇ ਏਅਰਸਪੇਸ ਤੋਂ ਕਿਨਾਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News