ਕੈਂਟਰ-ਟਰੱਕ ਦੀ ਆਹਮੋ-ਸਾਹਮਣੇ ਹੋਈ ਟੱਕਰ ''ਚ 4 ਜ਼ਖਮੀ

Friday, Aug 25, 2017 - 02:36 PM (IST)

ਕੈਂਟਰ-ਟਰੱਕ ਦੀ ਆਹਮੋ-ਸਾਹਮਣੇ ਹੋਈ ਟੱਕਰ ''ਚ 4 ਜ਼ਖਮੀ


ਸ੍ਰੀ ਕੀਰਤਪੁਰ ਸਾਹਿਬ(ਬਾਲੀ)- ਅੱਜ ਤੜਕੇ ਪੰਜ ਵਜੇ ਰਾਸ਼ਟਰੀ ਮਾਰਗ ਨੰਬਰ 21(205) 'ਤੇ ਪਿੰਡ ਬੁੰਗਾ ਸਾਹਿਬ ਨਜ਼ਦੀਕ ਇਕ ਟਰੱਕ ਅਤੇ ਕੈਂਟਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ 4 ਵਿਅਕਤੀ ਜ਼ਖਮੀ ਹੋ ਗਏ। 
ਜਾਣਕਾਰੀ ਅਨੁਸਾਰ ਰਾਸ਼ਟਰੀ ਮਾਰਗ ਨੰਬਰ 21(205) ਦੀ ਮੁਰੰਮਤ ਕਰਨ ਲਈ ਸੜਕ ਨਿਰਮਾਣ ਕਰਨ ਵਾਲੀ ਕੰਪਨੀ ਨੇ ਕੁਝ ਦਿਨਾਂ ਤੋਂ ਪਿੰਡ ਡਾਢੀ ਤੋਂ ਬੁੰਗਾ ਸਾਹਿਬ ਤੱਕ ਚਾਰ ਮਾਰਗੀ ਸੜਕ ਦਾ ਇਕ ਪਾਸਾ ਬੰਦ ਕਰ ਕੇ ਦੂਸਰੀ ਸਾਈਡ ਤੋਂ ਵਨ ਵੇ ਟ੍ਰੈਫ਼ਿਕ ਚਲਾਇਆ ਹੋਇਆ ਹੈ। ਅੱਜ ਤੜਕੇ ਇਕ ਕੈਂਟਰ ਸੇਬਾਂ ਦੀਆਂ ਪੇਟੀਆਂ ਲੈ ਕੇ ਰੋਪੜ ਵੱਲ ਜਾ ਰਿਹਾ ਸੀ, ਜਦਕਿ ਦੂਸਰੇ ਪਾਸਿਓਂ ਇਕ ਟਰੱਕ ਸ੍ਰੀ ਕੀਰਤਪੁਰ ਸਾਹਿਬ ਵੱਲ ਆ ਰਿਹਾ ਸੀ। ਪਿੰਡ ਬੁੰਗਾ ਸਾਹਿਬ ਨਜ਼ਦੀਕ ਦੋਵਾਂ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਆਪਸ ਵਿਚ ਫਸ ਗਏ। ਇਸ ਹਾਦਸੇ ਵਿਚ ਬਜਿੰਦਰ ਸਿੰਘ ਠਾਕੁਰ ਪੁੱਤਰ ਭੋਲਾ ਰਾਮ, ਅਮਿਤ ਕੁਮਾਰ ਪੁੱਤਰ ਰਾਜਪਾਲ ਅਤੇ ਦੂਸਰੇ ਵਾਹਨ ਦੇ ਸਵਾਰ ਦੇਸਪਾਲ ਪੁੱਤਰ ਸੰਤ ਰਾਮ, ਨਸੀਰ ਪੁੱਤਰ ਬਖਸ਼ੀਰ ਜ਼ਖਮੀ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸ੍ਰੀ ਕੀਰਤਪੁਰ ਸਾਹਿਬ ਤੋਂ ਏ.ਐੱਸ.ਆਈ ਮੋਹਣ ਲਾਲ ਪੁਲਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਅਤੇ ਰਾਹਤ ਕਾਰਜ ਸ਼ੁਰੂ ਕਰਵਾਏ। 


Related News