MLA ਰਮਨ ਅਰੋੜਾ ਦੇ ਮਾਮਲੇ 'ਚ ਸਟਾਫ਼ ਤੇ PA ਦਾ ਬਿਆਨ ਆਇਆ ਸਾਹਮਣੇ, ਹੋਏ ਅਹਿਮ ਖ਼ੁਲਾਸੇ
Wednesday, Sep 10, 2025 - 03:54 PM (IST)

ਜਲੰਧਰ (ਮਹੇਸ਼ ਖੋਸਲਾ)-ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਦਾ ਮੰਗਲਵਾਰ ਨੂੰ 3 ਦਿਨ ਦਾ ਪੁਲਸ ਰਿਮਾਂਡ ਖ਼ਤਮ ਹੋਣ ’ਤੇ ਉਸ ਨੂੰ ਬੁੱਧਵਾਰ ਥਾਣਾ ਰਾਮਾ ਮੰਡੀ ਦੀ ਪੁਲਸ ਵੱਲੋਂ ਦੋਬਾਰਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਉਸ ਕੋਲੋਂ ਹੋਰ ਪੁੱਛਗਿੱਛ ਕਰਨ ਲਈ ਉਸ ਦਾ ਹੋਰ ਪੁਲਸ ਰਿਮਾਂਡ ਵੀ ਮੰਗਿਆ ਜਾ ਸਕਦਾ ਹੈ ਕਿਉਂਕਿ ਪੁਲਸ ਦਾ ਕਹਿਣਾ ਹੈ ਕਿ ਵਿਧਾਇਕ ਰਮਨ ਅਰੋੜਾ ਪੁੱਛਗਿੱਛ ਵਿਚ ਪੁਲਸ ਨੂੰ ਸਹਿਯੋਗ ਨਹੀਂ ਕਰ ਰਹੇ।
ਮਿਲੀ ਜਾਣਕਾਰੀ ਮੁਤਾਬਕ ਥਾਣਾ ਜਲੰਧਰ ਕੈਂਟ ਦੀ ਹਿਰਾਸਤ ਵਿਚ ਰੱਖੇ ਗਏ ਰਮਨ ਅਰੋੜਾ ਦਾ ਮੰਗਲਵਾਰ ਵੀ ਸ਼ਾਮ ਦੇ ਸਮੇਂ ਸਿਵਲ ਹਸਪਤਾਲ ਤੋਂ ਰੁਟੀਨ ਮੈਡੀਕਲ ਚੈੱਕਅਪ ਕਰਵਾਇਆ ਗਿਆ ਅਤੇ ਡਾਕਟਰਾਂ ਨੇ ਕਿਹਾ ਕਿ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ਼ ਨਹੀਂ ਹੈ। 'ਆਪ' ਦੇ ਵਿਧਾਇਕ ਰਮਨ ਅਰੋੜਾ ਦੇ ਸਰਕਾਰੀ ਪੀ. ਏ. ਰੋਹਿਤ ਕਪੂਰ ਨੂੰ ਮੰਗਲਵਾਰ ਦੋਬਾਰਾ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਅਤੇ ਪੁਲਸ ਅਧਿਕਾਰੀਆਂ ਵੱਲੋਂ ਉਸ ਨੂੰ ਕਈ ਸਵਾਲ ਪੁੱਛੇ ਗਏ।
ਇਹ ਵੀ ਪੜ੍ਹੋ: ਜਲੰਧਰ ਦੇ ਇਸ ਸਤਿਸੰਗ ਘਰ ਪਹੁੰਚੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ, ਕੀਤਾ ਵੱਡਾ ਐਲਾਨ
ਇਸੇ ਤਰ੍ਹਾਂ ਰਮਨ ਅਰੋੜਾ ਦੇ ਆਫਿਸ ਵਿਚ ਕੰਮ ਕਰਨ ਵਾਲੇ ਹਨੀ ਭਾਟੀਆ ਪੁੱਤਰ ਗੁਲਸ਼ਨ ਕੁਮਾਰ ਭਾਟੀਆ ਨਿਵਾਸੀ ਉੱਚਾ ਸੁਰਾਜਗੰਜ, ਸੰਦੀਪ ਪਾਹਵਾ ਪੁੱਤਰ ਜੋਗਿੰਦਰਪਾਲ ਪਾਹਵਾ ਨਿਵਾਸੀ ਮੁਹੱਲਾ ਖੋਦਿਆਂ, ਥਾਣਾ ਨੰਬਰ 4 ਜਲੰਧਰ ਅਤੇ ਸੂਰਜ ਪੁੱਤਰ ਖੱਜੂ ਰਾਮ ਨਿਵਾਸੀ ਮੁਹੱਲਾ ਬਸ਼ੀਰਪੁਰਾ, ਥਾਣਾ ਰਾਮਾ ਮੰਡੀ ਨੂੰ ਵੀ ਪੁੱਛਗਿੱਛ ਵਿਚ ਸ਼ਾਮਲ ਕੀਤਾ ਗਿਆ। ਹਨੀ ਭਾਟੀਆ ਨੇ ਕਿਹਾ ਕਿ ਉਹ ਰਮਨ ਅਰੋੜਾ ਦੇ ਆਫਿਸ ਵਿਚ ਪਾਰਟ ਟਾਈਮ ਕੰਪਿਊਟਰ ’ਤੇ ਕੰਮ ਕਰਦਾ ਸੀ ਅਤੇ ਉਸ ਦੀ 20 ਹਜ਼ਾਰ ਰੁਪਏ ਤਨਖਾਹ ਸੀ। ਵੈਸੇ ਉਹ ਡਿਜ਼ਾਈਨਿੰਗ ਦਾ ਕੰਮ ਕਰਦਾ ਹੈ। ਉਸ ਨੇ ਕਿਹਾ ਕਿ ਉਹ ਆਪਣੇ ਕੰਮ ਨਾਲ ਮਤਲਬ ਰੱਖਦਾ ਸੀ। ਰਮਨ ਅਰੋੜਾ ਕੀ ਕਰਦਾ ਸੀ, ਇਸ ਦੀ ਉਸ ਨੂੰ ਕੋਈ ਜਾਣਕਾਰੀ ਨਹੀਂ।
ਇਸੇ ਤਰ੍ਹਾਂ ਸੂਰਜ ਨੇ ਕਿਹਾ ਕਿ ਉਹ ਸਰਕਾਰੀ ਸਕੀਮਾਂ ਦੇ ਸਿਰਫ ਫਾਰਮ ਭਰਦਾ ਸੀ ਅਤੇ ਬਿਜਲੀ ਬੋਰਡ ਨਾਲ ਸਬੰਧਤ ਲੋਕਾਂ ਦੇ ਕੰਮ ਕਰਵਾਉਂਦਾ ਸੀ। ਉਸ ਨੂੰ ਮਹੀਨੇ ਦੇ 7 ਹਜ਼ਾਰ ਰੁਪਏ ਮਿਲਦੇ ਸਨ। ਸੰਦੀਪ ਪਾਹਵਾ ਨੇ ਕਿਹਾ ਕਿ ਉਹ 4 ਵਜੇ ਤਕ ਰਮਨ ਅਰੋੜਾ ਦੇ ਆਫਿਸ ਵਿਚ ਰਹਿ ਕੇ ਲੋਕਾਂ ਦੇ ਆਧਾਰ ਕਾਰਡ ਨਾਲ ਸਬੰਧਤ ਫਾਰਮ ਭਰਦਾ ਸੀ। ਉਸ ਨੂੰ ਵੀ 7 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਸਨ।
ਇਹ ਵੀ ਪੜ੍ਹੋ: Punjab: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ!
ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਸ ਨੇ ਰਾਮਾ ਮੰਡੀ ਦੇ ਸਪਾ ਸੈਂਟਰ ਦੇ ਮਾਲਕ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਸੀ, ਜਿਸ ਨੇ ਸਾਲ 2023 ਵਿਚ ਵਿਧਾਇਕ ਰਮਨ ਅਰੋੜਾ ਦੇ ਸਹਿਯੋਗ ਨਾਲ ਥਾਣਾ ਰਾਮਾ ਮੰਡੀ ਦੇ ਸਾਬਕਾ ਐੱਸ. ਐੱਚ. ਓ. ਰਾਜੇਸ਼ ਕੁਮਾਰ ਅਰੋੜਾ ਉੱਤੇ ਢਾਈ ਲੱਖ ਰੁਪਏ ਦੀ ਰਿਸ਼ਵਤ ਦੇ ਮਾਮਲੇ ਵਿਚ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਵਾਇਆ ਸੀ ਪਰ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਸਪਾ ਸੈਂਟਰ ਦੇ ਮਾਲਕ ਨੂੰ ਅਜੇ ਤਕ ਪੁੱਛਗਿੱਛ ਲਈ ਨਹੀਂ ਬੁਲਾਇਆ ਗਿਆ। ਇਹ ਸਿਰਫ ਝੂਠੀ ਅਫਵਾਹ ਹੈ।
ਜ਼ਮੀਨ ’ਤੇ ਸੌਂ ਰਹੇ ਹਨ ਵਿਧਾਇਕ, ਰੋਟੀ ਨਾਲ ਮਿਲ ਰਹੀ ਹੈ ਪੀਲੀ ਦਾਲ
ਸ਼ਾਇਦ ਇਹ ਕਦੀ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਕਿਸੇ ਸਮੇਂ ਜ਼ਿਲ੍ਹੇ ਦੇ ਸਿਵਲ ਅਤੇ ਪੁਲਸ ਪ੍ਰਸ਼ਾਸਨ ’ਤੇ ਆਪਣਾ ਪੂਰਾ ਦਬਦਬਾ ਰੱਖਣ ਵਾਲੇ ਵਿਧਾਇਕ ਰਮਨ ਅਰੋੜਾ ਦੇ ਕਿਸੇ ਸਮੇਂ ਇਹ ਵੀ ਦਿਨ ਆਉਣਗੇ, ਜਦੋਂ ਪੁਲਸ ਦੀ ਹਿਰਾਸਤ ਵਿਚ ਰਹਿ ਕੇ ਜ਼ਮੀਨ ’ਤੇ ਸੌਣਾ ਪਵੇਗਾ ਅਤੇ ਕੈਦੀਆਂ ਵਾਲਾ ਖਾਣਾ ਰੋਟੀ ਦੇ ਨਾਲ ਪੀਲੀ ਦਾਲ ਖਾਣੀ ਪਵੇਗੀ। ਇੰਨਾ ਹੀ ਨਹੀਂ, ਜਦੋਂ ਤੋਂ ਉਹ ਪੁਲਸ ਰਿਮਾਂਡ ’ਤੇ ਹਨ, ਉਦੋਂ ਤੋਂ ਉਨ੍ਹਾਂ ਨੂੰ ਉਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਮਿਲਣ ਤਕ ਵੀ ਨਹੀਂ ਦਿੱਤਾ ਗਿਆ, ਹਾਲਾਂਕਿ ਉਹ ਕਾਫੀ ਕੋਸ਼ਿਸ਼ ਕਰ ਚੁੱਕੇ ਹਨ ਪਰ ਅਦਾਲਤ ਤੋਂ ਉਨ੍ਹਾਂ ਨੂੰ ਇਜਾਜ਼ਤ ਨਹੀਂ ਮਿਲੀ ਹੈ। ਵਿਧਾਇਕ ਰਮਨ ਅਰੋੜਾ ਨੂੰ ਅੱਗੇ ਹੋਰ ਕਿੰਨੇ ਦਿਨ ਜੇਲ ਵਿਚ ਸੌਣਾ ਪੈਂਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ। ਇੰਨਾ ਜ਼ਰੂਰ ਹੈ ਕਿ ਜੋ ਅੱਜ ਉਨ੍ਹਾਂ ਨਾਲ ਹੋ ਰਿਹਾ ਹੈ, ਇਹ ਉਨ੍ਹਾਂ ਨੇ ਖੁਦ ਵੀ ਕਦੀ ਸੋਚਿਆ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਜਲੰਧਰ ਸੈਂਟਰਲ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਛਿੜੀ ਚਰਚਾ
ਹਾਈ ਕੋਰਟ ਤੋਂ ਜ਼ਮਾਨਤ ਮਿਲਣ ’ਤੇ ਵਿਧਾਇਕ ਰਮਨ ਅਰੋੜਾ ਦੇ ਇਕ ਲੱਖ ਰੁਪਏ ਦੇ ਜ਼ਮਾਨਤੀ ਬਾਂਡ ਭਰੇ
ਉਥੇ ਹੀ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਦੀ ਹਾਈ ਕੋਰਟ ਤੋਂ ਜ਼ਮਾਨਤ ਮਿਲਨ ਤੋਂ ਬਾਅਦ ਬੀਤੇ ਦਿਨ ਉਸ ਕੇਸ ਸਬੰਧੀ ਮਾਣਯੋਗ ਜਸਵਿੰਦਰ ਸਿੰਘ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵਿਚ ਇਕ ਲੱਖ ਰੁਪਏ ਦੇ ਜ਼ਮਾਨਤੀ ਬਾਂਡ ਭਰੇ ਗਏ।
ਇਹ ਵੀ ਪੜ੍ਹੋ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ! ਕੁੜੀ ਨੇ ਲਾਇਆ ਮੌਤ ਨੂੰ ਗਲੇ, ਇਸ ਹਾਲ 'ਚ ਲਾਸ਼ ਵੇਖ ਮਾਪਿਆਂ ਦਾ ਨਿਕਲਿਆ ਤ੍ਰਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e