ਲਗਾਤਾਰ ਹੋ ਰਹੀ ਬਾਰਿਸ਼ ਵਿਚਾਲੇ ਸੜਕ ''ਤੇ ਪਲਟਿਆ ਟਰੱਕ, ਆਵਾਜਾਈ ਪ੍ਰਭਾਵਿਤ
Wednesday, Sep 03, 2025 - 01:19 PM (IST)

ਲੁਧਿਆਣਾ (ਸੁਰਿੰਦਰ ਸੰਨੀ): ਲਗਾਤਾਰ ਹੋ ਰਹੀ ਬਾਰਿਸ਼ ਵਿਚਾਲੇ ਚੰਡੀਗੜ੍ਹ ਰੋਡ 'ਤੇ ਮੋਹਿਨੀ ਰਿਜ਼ੋਰਟ ਦੇ ਸਾਹਮਣੇ ਇਕ ਟਰੱਕ ਪਲਟ ਗਿਆ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਗਈ। ਟ੍ਰੈਫ਼ਿਕ ਪੁਲਸ ਦੇ ਏ.ਐੱਸ. ਆਈ. ਮੋਹਨ ਸਿੰਘ ਨੇ ਆ ਕੇ ਮੌਕਾ ਸੰਭਾਲਿਆ ਤੇ ਹੁਣ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਭਾਰੀ ਬਾਰਿਸ਼ ਵਿਚਾਲੇ ਦੁਕਾਨਦਾਰਾਂ ਲਈ ਸਖ਼ਤ ਹੁਕਮ
ਉਨ੍ਹਾਂ ਦੱਸਿਆ ਕਿ ਉਕਤ ਟਰੱਕ ਹਿਮਾਚਲ ਤੋਂ ਲੁਧਿਆਣਾ ਮਾਲ ਲੈ ਕੇ ਆ ਰਿਹਾ ਸੀ, ਪਰ ਸ਼ਹਿਰ ਦੇ ਨੇੜੇ ਪਹੁੰਚਦਿਆਂ ਹੀ ਪਲਟ ਗਿਆ, ਜਿਸ ਕਾਰਨ ਆਵਾਜਾਈ ਵਿਚ ਅੜਿੱਕਾ ਪਿਆ ਹੈ। ਪੁਲਸ ਵੱਲੋਂ ਹਾਈਡ੍ਰਾ ਕ੍ਰੇਨ ਮੰਗਵਾ ਕੇ ਟਰੱਕ ਨੂੰ ਉੱਥੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8