ਟੈਂਕਰ ਤੇ ਕੈਂਟਰ ਦੀ ਭਿਆਨਕ ਟੱਕਰ ''ਚ 4 ਜ਼ਖਮੀ

Wednesday, Oct 04, 2017 - 04:20 AM (IST)

ਟੈਂਕਰ ਤੇ ਕੈਂਟਰ ਦੀ ਭਿਆਨਕ ਟੱਕਰ ''ਚ 4 ਜ਼ਖਮੀ

ਬਨੂੜ,(ਗੁਰਪਾਲ)- ਬਨੂੜ ਬੈਰੀਅਰ 'ਤੇ ਸਥਿਤ ਚੌਕ ਵਿਚ ਇੱਕ ਟੈਂਕਰ ਤੇ ਕੈਂਟਰ ਦੀ ਭਿਆਨਕ ਟੱਕਰ ਵਿਚ 4 ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਅਤੇ ਵਾਹਨਾਂ ਦੇ ਚਕਨਾਚੂਰ ਹੋ ਜਾਣ ਦਾ ਸਮਾਚਾਰ ਹੈ।  ਜਾਣਕਾਰੀ ਅਨੁਸਾਰ ਅੱਜ ਸਵੇਰੇ 4 ਵਜੇ ਐੈੱਨ. ਐੈੱਫ. ਐੈੱਲ. ਨੰਗਲ ਤੋਂ ਕੱਚੇ ਬਾਰੂਦ ਵਿਚ ਇਸਤੇਮਾਲ ਹੋਣ ਵਾਲਾ ਅਮੋਨੀਆ ਨਾਈਟ੍ਰੇਟ ਮੈਲਟ ਨਾਲ ਭਰ ਕੇ ਇਕ ਟੈਂਕਰ ਮੱਧ ਪ੍ਰਦੇਸ਼ ਜਾ ਰਿਹਾ ਸੀ। ਜਦੋਂ ਇਹ ਬਨੂੜ ਬੈਰੀਅਰ 'ਤੇ ਸਥਿਤ ਚੌਕ ਵਿਚ ਪੁੱਜਾ ਤਾਂ ਰਾਜਪੁਰਾ ਵੱਲੋਂ ਆ ਰਹੇ ਤੇਜ਼ ਰਫ਼ਤਾਰ ਕੈਂਟਰ ਨਾਲ ਭਿਆਨਕ ਟੱਕਰ ਹੋ ਜਾਣ ਉਪਰੰਤ ਓਵਰਬ੍ਰਿਜ ਦੇ ਪਿੱਲਰ ਨਾਲ ਟਕਰਾ ਕੇ ਪਲਟ ਗਿਆ। ਹਾਦਸੇ 'ਚ ਦੋਵੇਂ ਵਾਹਨਾਂ ਵਿਚ ਸਵਾਰ 4 ਵਿਅਕਤੀ ਗੰਭੀਰ ਜ਼ਖਮੀ ਹੋ ਗਏ। 
ਸੂਚਨਾ ਮਿਲਦੇ ਹੀ ਥਾਣਾ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਟੈਂਕਰ ਵਿਚੋਂ ਤਰਲ ਪਦਾਰਥ ਦੀ ਲੀਕੇਜ ਨੂੰ ਦੇਖਦੇ ਹੋਏ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ 'ਤੇ ਸੱਦ ਕੇ ਵੱਡੇ ਦੁਖਾਂਤ ਤੋਂ ਬਚਾਇਆ। 


Related News