ਵਰਲਡ ਫੂਡ ਇੰਡੀਆ-2017 ਈਵੈਂਟ 'ਚ ਸ਼ਾਮਲ ਹਰਸਿਮਰਤ ਕੌਰ ਬਾਦਲ, ਫੂਡ ਪ੍ਰੋਸੈਸਿੰਗ 'ਤੇ ਹੋਈ ਚਰਚਾ

07/07/2017 3:53:18 PM

ਕਪੂਰਥਲਾ— ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੋਆਬੇ ਦੇ ਵਾਸੀਆਂ ਨੂੰ ਸੌਗਾਤ ਦਿੰਦੇ ਹੋਏ ਇੱਥੇ ਪਹਿਲੇ ਮੱਕੀ ਆਧਾਰਤ ਮੈਗਾ ਫੂਡ ਪਾਰਕ ਦਾ ਨੀਂਹ ਪੱਥਰ ਫਗਵਾੜਾ ਵਿਖੇ ਰੱਖ ਦਿੱਤਾ ਹੈ। ਇਹ ਪਾਰਕ ਕਿਸਾਨਾਂ ਨੂੰ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਬੁਨਿਆਦੀ ਢਾਂਚਾ ਪ੍ਰਦਾਨ ਕਰੇਗਾ।  ਇਹ ਪਾਰਕ ਘੱਟ ਪਾਣੀ ਨਾਲ ਤਿਆਰ ਹੋਣ ਵਾਲੀਆਂ ਮੱਕੀ ਵਰਗੀਆਂ ਫਸਲਾਂ ਨੂੰ ਹੱਲਾਸ਼ੇਰੀ ਦੇਣ ਦੇ ਕੇਂਦਰ ਸਰਕਾਰ ਦੇ ਟੀਚੇ ਨੂੰ ਵੀ ਪੂਰਾ ਕਰੇਗਾ। 
125 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਇਹ ਸੁਖਜੀਤ ਮੈਗਾ ਫੂਡ ਪਾਰਕ 55 ਏਕੜ ਦੇ ਰਕਬੇ 'ਤੇ ਬਣੇਗਾ। ਇਸ ਵਿਚ ਐਂਕਲ ਯੂਨਿਟ ਲੱਗੇਗਾ, ਜੋ ਮੱਕੀ ਤੋਂ ਪ੍ਰੋਸੈਸ ਕਰਨ ਲਈ ਲਾਇਆ ਜਾਵੇਗਾ। ਇਸ ਨਾਲ ਦੁਆਬੇ ਅਤੇ ਨਾਲ ਦੇ ਇਲਾਕਿਆਂ ਦੀ ਸਾਰੀ ਮੱਕੀ ਖਪਤ ਹੋਵੇਗੀ ਅਤੇ ਮਾਰਕੀਟਿੰਗ ਦੀ ਸਮੱਸਿਆ ਨਹੀਂ ਹੋਵੇਗੀ।

ਵਰਲਡ ਫੂਡ ਇੰਡੀਆ ਈਵੈਂਟ ਵਿਚ ਸ਼ਾਮਲ ਹੋਈ ਹਰਸਿਮਰਤ ਕੌਰ ਬਾਦਲ
ਇਸ ਤੋਂ ਬਾਅਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਚੰਡੀਗੜ੍ਹ ਵਿਖੇ ਵਰਲਡ ਫੂਡ-2017 ਈਵੈਂਟ ਵਿਚ ਸ਼ਾਮਲ ਹੋਏ।  


Related News