ਹਰਸਿਮਰਤ ਬਾਦਲ ਨੇ ਮਾਨਸਾ ਹਲਕੇ ਦੇ ਧੰਨਵਾਦ ਦੌਰੇ ਦੌਰਾਨ ਅਰੋੜਾ ਤੇ ਫਫੜੇ ਪਰਿਵਾਰ ਨੂੰ ਦਿੱਤੀ ਥਾਪਣਾ

Monday, Jun 10, 2024 - 02:03 PM (IST)

ਹਰਸਿਮਰਤ ਬਾਦਲ ਨੇ ਮਾਨਸਾ ਹਲਕੇ ਦੇ ਧੰਨਵਾਦ ਦੌਰੇ ਦੌਰਾਨ ਅਰੋੜਾ ਤੇ ਫਫੜੇ ਪਰਿਵਾਰ ਨੂੰ ਦਿੱਤੀ ਥਾਪਣਾ

ਮਾਨਸਾ (ਸੰਦੀਪ ਮਿੱਤਲ) : ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਲੋਕ ਸਭਾ ਹਲਕੇ ਤੋਂ ਜੇਤੂ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਨ ਲਈ ਅਤੇ ਗੁਰੂ ਦਾ ਸ਼ੁਕਰਾਨੇ ਲਈ ਭਾਈ ਬਹਿਲੋ ਦੀ ਪਵਿੱਤਰ ਧਰਤੀ ਪਿੰਡ ਫਫੜੇ ਭਾਈਕੇ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕੇ ਗੁਰੂ ਦਾ ਆਸ਼ੀਰਵਾਦ ਲਿਆ। ਇਸ ਮੌਕੇ ਜੁੜੇ ਇੱਕਠ ਨੂੰ ਸੰਬੋਧਨ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਜੋ ਬਠਿੰਡਾ ਲੋਕ ਸਭਾ ਹਲਕੇ ਤੋਂ ਸਪੋਰਟਰਾਂ, ਪਾਰਟੀ ਵਰਕਰਾਂ ਅਤੇ ਆਗੂਆਂ ਨੇ ਇਸ ਚੋਣ ਮੁੰਹਿਮ ਵਿੱਚ ਆਪਣਾ ਯੋਗਦਾਨ ਪਾਇਆ ਹੈ, ਉਸ ਲਈ ਮੈਂ ਸਦਾ ਰਿਣੀ ਰਹਾਂਗੀ ਅਤੇ ਲਗਾਤਾਰ ਚੌਥੀ ਵਾਰ ਜਿੱਤ ਦਾ ਸਿਹਰਾ ਪਾਰਟੀ ਵਰਕਰਾਂ ਨੂੰ ਜਾਂਦਾ ਹੈ।

ਪਹਿਲਾਂ ਦੀ ਤਰ੍ਹਾਂ ਮੈਂ ਬਠਿੰਡਾ ਲੋਕ ਸਭਾ ਹਲਕੇ ਨੂੰ ਆਪਣਾ ਹਲਕਾ ਸਮਝਦੀ ਹੋਈ ਆਪਣੀ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਜਾਰੀ ਰੱਖਦੀ ਹੋਈ ਹੁਣ ਮਾਨਸਾ ਜ਼ਿਲ੍ਹੇ ਨੂੰ ਤਰੱਕੀ ਦੇ ਰਾਹਾਂ ਵੱਲ ਲੈ ਕੇ ਜਾਵਾਂਗੀ। ਇਸ ਮੌਕੇ ਬੀਬਾ ਬਾਦਲ ਨੇ ਮਾਨਸਾ ਸ਼ਹਿਰ ਦੇ ਵਾਰਡ ਨੰਬਰ-20, 21 ਅਤੇ 2 ਅਤੇ ਪਿੰਡ ਹੋਡਲਾ ਵਿੱਚ ਵਧੀਆਂ ਵੋਟਾਂ ਦਾ ਜ਼ਿਕਰ ਕਰਦਿਆਂ ਖ਼ਾਸ ਤੌਰ ਤੇ ਕਿਹਾ ਕਿ ਮੈਂ ਇਨ੍ਹਾਂ ਵਾਰਡਾਂ ਅਤੇ ਪਿੰਡ ਹੋਡਲਾ ਵਾਸੀਆਂ ਦਾ ਧੰਨਵਾਦ ਕਰਦੀ ਹਾਂ। ਇਸ ਮੌਕੇ ਬੀਬਾ ਬਾਦਲ ਨੇ ਮਾਨਸਾ ਹਲਕਾ ਦੇ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਉਨ੍ਹਾਂ ਦੀ ਧਰਮ ਪਤਨੀ ਆਸ਼ਾ ਰਾਣੀ ਅਰੋੜਾ, ਪ੍ਰਧਾਨ ਗੁਰਮੇਲ ਫਫੜੇ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਕੇ ਉਨ੍ਹਾਂ ਨੂੰ ਥਾਪਣਾ ਦਿੱਤੀ ਅਤੇ ਹਲਕਾ ਮਾਨਸਾ ਦੀ ਸਮੁੱਚੀ ਲੀਡਰਸ਼ਿੱਪ ਦਾ ਵੀ ਧੰਨਵਾਦ ਕੀਤਾ।

ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਮਾਨਸਾ ਸ਼ਹਿਰ ਦੇ ਵਾਰਡ ਨੰਬਰ-20, ਜਿਸ ਦੀ ਅਗਵਾਈ ਟਰੱਕ ਯੂਨੀਅਨ ਮਾਨਸਾ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਭਪਲਾ ਕਰਦੇ ਹਨ। ਇਸ ਤੋਂ ਪਹਿਲਾਂ ਬੀਬਾ ਬਾਦਲ ਦੀਆਂ ਤਿੰਨੇ ਚੋਣਾਂ ਵਿੱਚ ਬੀਬਾ ਨੂੰ ਸ਼ਹਿਰ ਵਿੱਚੋਂ ਵੱਧ ਵੋਟਾਂ ਪੁਆ ਕੇ ਪਾਰਟੀ ਦਾ ਝੰਡਾ ਬੁਲੰਦ ਰੱਖਿਆ ਸੀ ਅਤੇ ਇਸ ਵਾਰ ਵੀ ਆਪਣੀ ਜੇਤੂ ਮੁੰਹਿਮ ਨੂੰ ਜਾਰੀ ਰੱਖਿਆ ਹੈ। ਇਸ ਮੌਕੇ ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਕੌਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਚਹਿਲ, ਆਤਮਜੀਤ ਸਿੰਘ ਕਾਲਾ, ਹਨੀਸ਼ ਬਾਂਸਲ ਹਨੀ, ਮਿੱਠੂ ਰਾਮ ਮੋਫਰ, ਠੇਕੇਦਾਰ ਬਲਜੀਤ ਸਿੰਘ, ਬਲਦੇਵ ਸਿੰਘ ਮਾਖਾ, ਗੁਰਵਿੰਦਰ ਸਿੰਘ ਤਲਵੰਡੀ, ਸਰਪੰਚ ਬਲਜਿੰਦਰ ਸਿੰਘ ਘਾਲੀ, ਬੂਟਾ ਅਕਲੀਆ, ਹਰਬੰਸ ਪੰਮੀ, ਨਿਰਵੈਰ ਸਿੰਘ ਬੁਰਜ ਹਰੀ, ਜਸਵਿੰਦਰ ਸਿੰਘ ਤਾਮਕੋਟ, ਬੇਅੰਤ ਝੱਬਰ, ਜਰਨੈਲ ਹੋਡਲਾ, ਲਖਵੀਰ ਸਿੰਘ ਭੈਣੀਬਾਘਾ, ਭਰਪੂਰ ਸਿੰਘ ਅਤਲਾ, ਬਲਜੀਤ ਸਿੰਘ ਅਤਲਾ, ਪ੍ਰਧਾਨ ਹਰਬੰਸ ਸਿੰਘ ਗੋਲੂ, ਇੰਦਰਜੀਤ ਸਿੰਘ ਜੀਤੀ, ਮਨਦੀਪ ਸਿੰਘ ਗੁੜਥੜੀ, ਰਾਜ ਪੇਂਟਰ, ਸੰਤ ਲਾਲ, ਬੇਅੰਤ ਸਿੰਘ ਝੱਬਰ, ਸਰਪੰਚ ਸ਼ੰਮੀ ਹੀਰੇਵਾਲਾ, ਸਵਰਨ ਸਿੰਘ ਹੀਰੇਵਾਲਾ, ਵਿੱਕੀ ਅਰੋੜਾ, ਐੱਸ. ਡੀ. ਓ ਦਿਆ ਸਿੰਘ, ਬਲਵਿੰਦਰ ਨਾਗਪਾਲ, ਰਵੀ ਅਰੋੜਾ, ਚਿਤਵੰਤ ਕੌਰ ਸਮਾਓ, ਗੁਰਜੰਟ ਸਿੰਘ ਭੋਲਾ ਫਫੜੇ, ਅਮਨਦੀਪ ਸਿੰਘ ਫਫੜੇ, ਚਮਕੋਰ ਸਿੰਘ ਫਫੜੇ, ਨਿਰਮਲ ਸਿੰਘ ਬੱਬੂ, ਸ਼ੀਰਾ ਸਿੰਘ ਫਫੜੇ ਤੋਂ ਇਲਾਵਾ ਹੋਰ ਵੀ ਮੌਜੂਦ ਸਨ।   
 


author

Babita

Content Editor

Related News