ਤਿੰਨ ਕੱਦਾਵਰ ਲੀਡਰਾਂ ਦੀਆਂ ਪਤਨੀਆਂ ਉਮੀਦਵਾਰ, ਦਾਅ ’ਤੇ ਲੱਗਿਆ ਹੋਇਐ ਵੱਕਾਰ

05/25/2024 6:36:13 PM

ਚੰਡੀਗੜ੍ਹ (ਮਨਜੋਤ) : ਪੰਜਾਬ ’ਚ ਇਸ ਵਾਰ ਲੋਕ ਸਭਾ ਚੋਣਾਂ ’ਚ ਸੂਬੇ ਦੇ ਕੱਦਾਵਰ ਨੇਤਾਵਾਂ ਦੀਆਂ ਪਤਨੀਆਂ ਚੋਣ ਮੈਦਾਨ ’ਚ ਹਨ। ਤਿੰਨ ਵੱਡੇ ਨੇਤਾਵਾਂ ਲਈ ਇਹ ਚੋਣਾਂ ਵੱਕਾਰ ਦਾ ਸਵਾਲ ਬਣੀਆਂ ਹੋਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਪਟਿਆਲਾ ਤੋਂ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਹੁਸ਼ਿਆਰਪੁਰ ਤੋਂ ਚੋਣ ਲੜ ਰਹੇ ਹਨ। ਇਸ ਕਾਰਨ ਇਨ੍ਹਾਂ ਤਿੰਨਾਂ ਸੀਨੀਅਰ ਆਗੂਆਂ ਲਈ ਲੋਕ ਸਭਾ ਚੋਣਾਂ ਬਹੁਤ ਹਨ ਅਤੇ ਉਨ੍ਹਾਂ ਵੱਲੋਂ ਆਪਣੀ ਜੀਵਨ ਸਾਥਣ ਦੀ ਜਿੱਤ ਲਈ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ। ਪ੍ਰਨੀਤ ਕੌਰ ਅਤੇ ਹਰਸਿਮਰਤ ਕੌਰ ਨੂੰ ਕਈ ਸਾਲਾਂ ਦਾ ਸਿਆਸੀ ਤਜ਼ਰਬਾ ਹੈ ਅਤੇ ਦੋਵੇਂ ਕੇਂਦਰੀ ਮੰਤਰੀ ਰਹਿ ਚੁੱਕੀਆਂ ਹਨ ਜਦਕਿ ਅਨੀਤਾ ਸੋਮ ਪ੍ਰਕਾਸ਼ ਪਹਿਲੀ ਵਾਰ ਚੋਣ ਲੜਨ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਅਹਿਮ ਖ਼ਬਰ, ਘਰ ਬੈਠੇ ਮਿਲੇਗੀ ਪੋਲਿੰਗ ਬੂਥ ’ਤੇ ਲੱਗੀਆਂ ਕਤਾਰਾਂ ਦੀ ਜਾਣਕਾਰੀ 

ਪ੍ਰਨੀਤ ਕੌਰ ਭਾਜਪਾ ਵੱਲੋਂ ਪਹਿਲੀ ਵਾਰ ਮੈਦਾਨ ’ਚ
ਪ੍ਰਨੀਤ ਕੌਰ ਤਜ਼ਰਬੇਕਾਰ ਸਿਆਸਤਦਾਨ ਹਨ। ਪਹਿਲਾਂ ਪਟਿਆਲਾ ਤੋਂ ਕਾਂਗਰਸ ਵੱਲੋਂ ਚਾਰ ਵਾਰ ਸੰਸਦ ਲਈ ਚੁਣੇ ਜਾਣ ਤੋਂ ਬਾਅਦ ਹੁਣ ਭਾਜਪਾ ਵੱਲੋਂ ਪਟਿਆਲਾ ਤੋਂ ਚੋਣ ਲੜ ਰਹੇ ਹਨ। ਇਹ ਚੋਣ ਕੈਪਟਨ ਅਮਰਿੰਦਰ ਸਿੰਘ ਲਈ ਬਹੁਤ ਮਹੱਤਵ ਰੱਖਦੀ ਹੈ ਕਿਉਕਿ ਕਾਂਗਰਸ ਨਾਲੋਂ ਦਹਾਕਿਆਂ ਦੀ ਸਾਂਝ ਤੋਂ ਬਾਅਦ ਉਨ੍ਹਾਂ ਦੇ ਜੀਵਨ ਸਾਥਣ ਪਰਨੀਤ ਕੌਰ ਭਾਜਪਾ ਵੱਲੋਂ ਚੋਣ ਲੜ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਡਾ. ਧਰਮਵੀਰ ਗਾਂਧੀ, ‘ਆਪ’ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਐੱਨ.ਕੇ .ਸ਼ਰਮਾ ਨਾਲ ਹੈ।

ਇਹ ਖ਼ਬਰ ਵੀ ਪੜ੍ਹੋ :  ਜਦੋਂ ਵੀ ਗੁਰਦਾਸਪੁਰ ’ਚ ਲੋਕ ਹੈਂਡਪੰਪ ਦੀ ਵਰਤੋਂ ਕਰਦੇ ਤਾਂ ਸੰਨੀ ਦਿਓਲ ਨੂੰ ਕੋਸਦੇ : ਭਗਵੰਤ ਮਾਨ

ਬੀਬੀ ਬਾਦਲ ਦਾ ਮੁਕਾਬਲਾ ਸਹੁਰਾ ਸਾਹਿਬ ਨੂੰ ਹਰਾਉਣ ਵਾਲੇ ਨਾਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪਤਨੀ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦੇ ਮੁਕਾਬਲੇ ‘ਆਪ’ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੈਦਾਨ ’ਚ ਹਨ, ਜੋ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਦੇ ਸਹੁਰਾ ਸਾਹਿਬ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਚੁੱਕੇ ਹਨ। ਭਾਜਪਾ ਵੱਲੋਂ ਉਨ੍ਹਾਂ ਦੇ ਮੁਕਾਬਲੇ ਸਾਬਕਾ ਆਈ.ਏ. ਐੱਸ. ਅਧਿਕਾਰੀ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਮਲੂਕਾ ਮੈਦਾਨ ’ਚ ਹਨ।

ਅਨੀਤਾ ਸੋਮ ਪ੍ਰਕਾਸ਼ ਪਹਿਲੀ ਵਾਰ ਲੜ ਰਹੇ ਚੋਣ
ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਇਸ ਵਾਰ ਲੋਕ ਸਭਾ ਚੋਣ ਨਹੀਂ ਲੜ ਰਹੇ। ਉਨ੍ਹਾਂ ਦੇ ਪਤਨੀ ਅਨੀਤਾ ਸੋਮ ਪ੍ਰਕਾਸ਼ ਹੁਸ਼ਿਆਰਪੁਰ ਤੋਂ ਚੋਣ ਲੜ ਰਹੇ ਹਨ। 2019 ਦੀ ਲੋਕ ਸਭਾ ਚੋਣ ’ਚ ਸੋਮ ਪ੍ਰਕਾਸ਼ ਨੇ ਕਾਂਗਰਸ ਦੇ ਡਾ. ਰਾਜ ਕੁਮਾਰ ਚੱਬੇਵਾਲ ਨੂੰ ਹਰਾਇਆ ਸੀ। ਇਸ ਵਾਰ ਦੀਆਂ ਚੋਣਾਂ ’ਚ ਵੀ ਡਾ. ਚੱਬੇਵਾਲ ਉਨ੍ਹਾਂ ਦੀ ਪਤਨੀ ਦੇ ਮੁਕਾਬਲੇ ਚੋਣ ਮੈਦਾਨ ’ਚ ਹਨ। ਇਸ ਕਾਰਨ ਸਭ ਦੀਆਂ ਨਜ਼ਰਾਂ ਇਸ ਹਲਕੇ ਦੇ ਨਤੀਜਿਆਂ ’ਤੇ ਟਿਕੀਆਂ ਹੋਈਆਂ ਹਨ।

ਇਹ ਖ਼ਬਰ ਵੀ ਪੜ੍ਹੋ :  CM ਮਾਨ ਨੇ ਲੋਕਾਂ ਨਾਲ ਕੀਤਾ ਵਾਅਦਾ, ਕਿਹਾ- ਮੇਰੇ ''ਤੇ ਭਰੋਸਾ ਕਰੋ ਤੇ ਪਵਨ ਟੀਨੂੰ ਨੂੰ MP ਬਣਾਓ, ਕੰਮ ਦੀ ਗਾਰੰਟੀ ਮੇਰੀ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Anuradha

Content Editor

Related News