ਬਹਿਬਲ ਕਲਾਂ ਮਾਮਲੇ ''ਚ ਸਿੱਟ ਵਲੋਂ ਚਰਨਜੀਤ ਸ਼ਰਮਾ ਖ਼ਿਲਾਫ਼ ਚਲਾਨ ਪੇਸ਼

Thursday, Apr 25, 2019 - 09:44 AM (IST)

ਬਹਿਬਲ ਕਲਾਂ ਮਾਮਲੇ ''ਚ ਸਿੱਟ ਵਲੋਂ ਚਰਨਜੀਤ ਸ਼ਰਮਾ ਖ਼ਿਲਾਫ਼ ਚਲਾਨ ਪੇਸ਼

ਚੰਡੀਗੜ੍ਹ (ਰਮਨਜੀਤ) - ਬਹਿਬਲ ਕਲਾਂ ਗੋਲੀਕਾਂਡ ਮਾਮਲੇ ਸਬੰਧੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਨੇ ਮੁਕੱਦਮਾ ਨੰ. 130, ਮਿਤੀ 21.10.15, ਧਾਰਾ 302/307/201/218/166-ਏ/120-ਬੀ, ਆਈ. ਪੀ. ਸੀ., 25/27/54/59, ਅਸਲਾ ਕਾਨੂੰਨ, ਤਹਿਤ ਥਾਣਾ ਬਾਜਾਖਾਨਾ ਜ਼ਿਲਾ ਫਰੀਦਕੋਟ ਵਿਖੇ ਦਰਜ ਕੇਸ 'ਚ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸਿੰਘ ਸ਼ਰਮਾ ਖਿਲਾਫ ਫਰੀਦਕੋਟ ਦੀ ਅਦਾਲਤ 'ਚ ਚਲਾਨ ਪੇਸ਼ ਕਰ ਦਿੱਤਾ ਹੈ। ਜਾਣਕਾਰੀ ਦਿੰਦਿਆਂ ਪੰਜਾਬ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਬਿਓਰੋ ਆਫ ਇਨਵੈਸਟੀਗੇਸ਼ਨ (ਬੀ. ਓ. ਆਈ.) ਦੀ ਅਗਵਾਈ ਹੇਠ ਸਿਟ ਵਲੋਂ ਇਸ ਮੁਕੱਦਮੇ ਦੀ ਤਫਤੀਸ਼ ਅਜੇ ਕੀਤੀ ਜਾ ਰਹੀ ਹੈ।ਇਸ ਤਫਤੀਸ਼ ਦੌਰਾਨ ਜੋ ਵੀ ਦੋਸ਼ੀ ਪਾਏ ਜਾਣਗੇ, ਉਨ੍ਹਾਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਤਫਤੀਸ਼ ਮੁਕੰਮਲ ਹੋਣ 'ਤੇ ਮੁਕੱਦਮਾ ਅਦਾਲਤ 'ਚ ਚਲਾਨ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਸਬੰਧ 'ਚ ਸਾਬਕਾ ਐੱਸ. ਐੱਸ. ਪੀ. ਮੋਗਾ ਚਰਨਜੀਤ ਸ਼ਰਮਾ ਇਸ ਸਮੇਂ ਨਿਆਂਇਕ ਹਿਰਾਸਤ ਤਹਿਤ ਜੇਲ 'ਚ ਬੰਦ ਹੈ।


author

rajwinder kaur

Content Editor

Related News