ਰਾਜੀਵ ਗਾਂਧੀ ਦੇ ਬੁੱਤ ''ਤੇ ਕਾਲਖ ਮਲਣ ਵਾਲੇ ਗੋਸ਼ਾ ਤੇ ਦੁੱਗਰੀ ਨੂੰ ਮਿਲੀ ਜ਼ਮਾਨਤ

01/01/2019 7:10:29 PM

ਲੁਧਿਆਣਾ : ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ 'ਤੇ ਬੁੱਤ 'ਤੇ ਕਾਲਖ ਮਲਣ ਵਾਲੇ ਯੂਥ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਗੋਸ਼ਾ ਅਤੇ ਮੀਤ ਪਾਲ ਸਿੰਘ ਦੁੱਗਰੀ ਨੂੰ ਲੁਧਿਆਣਾ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਦੋਵਾਂ ਆਗੂਆਂ ਨੂੰ ਅਦਾਲਤ ਨੇ 14 ਦਿਨ ਦੀ ਨਿਆਇਕ ਹਰਾਸਤ 'ਤੇ ਭੇਜਿਆ ਸੀ। ਮਿਲੀ ਜਾਣਕਾਰੀ ਮੁਤਾਬਕ ਗੁਰਦੀਪ ਸਿੰਘ ਗੋਸ਼ਾ ਅਤੇ ਮੀਤ ਪਾਲ ਸਿੰਘ ਦੁੱਗਰੀ 2 ਜਨਵਰੀ ਨੂੰ ਜੇਲ ਤੋਂ ਬਾਹਰ ਆ ਜਾਣਗੇ। 
ਦੱਸਣਯੋਗ ਹੈ ਕਿ 25 ਦਸੰਬਰ ਮੰਗਲਵਾਰ ਨੂੰ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਵਿਚ ਸਥਿਤ ਪੁੱਲ ਨੇੜੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ 'ਤੇ ਯੂਥ ਅਕਾਲੀ ਦਲ ਦੇ ਵਰਕਰਾਂ ਵਲੋਂ ਕਾਲਖ ਮਲ ਦਿੱਤੀ ਗਈ ਸੀ। ਇਸ ਘਟਨਾ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪੁਲਸ ਨੂੰ ਸਖਤ ਕਦਮ ਚੁੱਕਣ ਦੇ ਹੁਕਮ ਦਿੱਤੇ ਸਨ, ਜਿਸ ਤੋਂ ਬਾਅਦ ਪੁਲਸ ਨੇ ਯੂਥ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਗੋਸ਼ਾ ਅਤੇ ਮੀਤ ਪਾਲ ਸਿੰਘ ਦੁੱਗਰੀ ਨੂੰ ਗ੍ਰਿਫਤਾਰ ਕੀਤਾ ਸੀ। 


Gurminder Singh

Content Editor

Related News