ਸਿੱਧੂਵਾਲ ਨੇੜੇ 250 ਏਕੜ ''ਚ ਇੰਟਰਨੈਸ਼ਨਲ ਸਪੋਰਟਸ ਯੂਨੀਵਰਸਿਟੀ ਬਣਾਈ ਜਾਵੇਗੀ : ਪ੍ਰਨੀਤ ਕੌਰ

Monday, Dec 04, 2017 - 02:45 PM (IST)

ਸਿੱਧੂਵਾਲ ਨੇੜੇ 250 ਏਕੜ ''ਚ ਇੰਟਰਨੈਸ਼ਨਲ ਸਪੋਰਟਸ ਯੂਨੀਵਰਸਿਟੀ ਬਣਾਈ ਜਾਵੇਗੀ : ਪ੍ਰਨੀਤ ਕੌਰ

ਸਨੌਰ (ਜੋਸਨ, ਕੁਲਦੀਪ)-ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਕਿਹਾ ਕਿ 250 ਏਕੜ ਵਿਚ ਸਿੱਧੂਵਾਲ ਨਜ਼ਦੀਕ ਇੰਟਰਨੈਸ਼ਨਲ ਸਪੋਰਟਸ ਯੂਨੀਵਰਸਿਟੀ ਬਣਾਈ ਜਾਵੇਗੀ। ਇਸ ਵਾਸਤੇ ਜ਼ਮੀਨ ਦੇਖ ਲਈ ਗਈ ਹੈ। ਯੂਨੀਵਰਸਿਟੀ ਬਣਾਉਣ ਲਈ ਕਮੇਟੀ ਵੀ ਬਣਾ ਦਿੱਤੀ ਗਈ ਹੈ। ਉਹ ਹਲਕਾ ਸਨੌਰ ਵਿਖੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਵੱਲੋਂ ਸੱਦੀ ਮੀਟਿੰਗ ਦੌਰਾਨ ਗੱਲਬਾਤ ਕਰ ਰਹੇ ਸਨ।
ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਹਾਲੇ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਨੂੰ ਕੁਝ ਹੀ ਮਹੀਨੇ ਹੋਏ ਹਨ। ਸਰਕਾਰ ਵੱਲੋਂ ਵਿਕਾਸ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਇਹ ਲਗਾਤਾਰ ਜਾਰੀ ਰਹਿਣਗੇ।  
ਇਸ ਸਮੇਂ ਹਰਿੰਦਰਪਾਲ ਸਿੰਘ ਹੈਰੀਮਾਨ ਹਲਕਾ ਸਨੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਇਸ ਮੌਕੇ ਅਸ਼ਵਨੀ ਬੱਤਾ ਸੀਨੀਅਰ ਕਾਂਗਰਸੀ ਆਗੂ, ਰਾਜੀਵ ਗੋਇਲ ਸਕੱਤਰ ਪੰਜਾਬ ਕਾਂਗਰਸ, ਡਾ. ਬਿੱਟੂ, ਠੇਕੇਦਾਰ ਗੁਰਮੀਤ ਸਿੰਘ, ਲਖਵਿੰਦਰ ਸਿੰਘ ਖਾਲਸਾ ਪ੍ਰਧਾਨ ਸ਼ਹੀਦ ਊਧਮ ਸਿੰਘ ਪਾਰਕ ਕਮੇਟੀ ਸਨੌਰ, ਗੁਰਨਾਮ ਸਿੱਘ ਥਾਪਲ, ਗੁਰਜੀਤ ਸਿੰਘ ਸਰਪੰਚ ਬੱਤੀ, ਜਸਬੀਰ ਸਿੰਘ ਮਲਕੁਪਰ ਜੱਟਾਂ, ਰਾਜਵੀਰ ਸਿੰਘ ਜੋਗੀਪੁਰ ਅਤੇ ਵੱਡੀ ਗਿਣਤੀ ਵਿਚ ਹਲਕਾ ਸਨੌਰ ਦੇ ਲੋਕ ਮੌਜੂਦ ਸਨ।


Related News