'ਰੰਧਾਵਾ ਜੇਲ ਮੰਤਰਾਲਾ ਨਹੀਂ ਸੰਭਾਲ ਸਕਦੇ ਤਾਂ ਦੇਣ ਅਸਤੀਫਾ' (ਵੀਡੀਓ)

Thursday, Jun 27, 2019 - 07:36 PM (IST)

ਹੁਸ਼ਿਆਰਪੁਰ/ਲੁਧਿਆਣਾ (ਅਮਰੀਕ) — ਲੁਧਿਆਣਾ ਜੇਲ ਕਾਂਡ ਨੂੰ ਲੈ ਕੇ ਪੰਜਾਬ ਸਰਕਾਰ ਤੇ ਜੇਲ ਮੰਤਰੀ ਸਵਾਲਾਂ ਦੇ ਘੇਰੇ 'ਚ ਆ ਗਏ ਹਨ। ਪੰਜਾਬ 'ਚ ਇਸ ਵੇਲੇ ਲਾਅ ਐਂਡ ਆਰਡਰ ਦੀ ਸਥਿਤੀ ਤਣਾਅਪੂਰਨ ਬਣੀ ਹੋਈ ਹੈ, ਜਿਸ 'ਤੇ ਪੰਜਾਬ ਸਰਕਾਰ ਫੇਲ ਹੁੰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਨੇਤਾ ਤੇ ਸਾਬਕਾ ਜੇਲ ਮੰਤਰੀ ਸੋਹਨ ਸਿੰਘ ਠੰਡਲ ਨੇ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਵੱਡੀਆਂ-ਵੱਡੀਆਂ ਗੱਲਾਂ ਮਾਰਨ ਦੀ ਬਜਾਏ ਰੰਧਾਵਾ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਇਸ ਦੌਰਾਨ ਸੋਹਨ ਸਿੰਘ ਠੰਡਲ ਨੇ ਕਿਹਾ ਕਿ ਹਾਲ ਹੀ 'ਚ ਪੰਜਾਬ ਦੇ ਜ਼ਿਲਾ ਲੁਧਿਆਣਾ ਜੇਲ 'ਚ ਹੋਈ ਝੜਪ ਤੇ ਨਾਭਾ ਦੀ ਜੇਲ 'ਚ ਹੋਏ ਕਤਲ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਕਿਸ ਹੱਦ ਤੱਕ ਵਿਗੜ ਗਈ ਹੈ, ਜਿਸ 'ਤੇ ਕਾਬੂ ਕਰਨ 'ਚ ਪੰਜਾਬ ਸਰਕਾਰ ਫੇਲ ਨਜ਼ਰ ਆ ਰਹੀ ਹੈ। ਇਸ ਦੌਰਾਨ ਠੰਡਲ ਨੇ ਆਪਣੀ ਸਰਕਾਰ ਦੇ ਸਮੇਂ ਲਗਾਏ ਜੈਮਰ ਬੰਦ ਹੋਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਦੋਂ ਜੇਲ ਪ੍ਰਸ਼ਾਸਨ ਨੇ ਸਥਿਤੀ ਮਾਮੂਲੀ ਹੋਣ 'ਤੇ ਇਸ 'ਤੇ ਕਾਬੂ ਕਰਨ ਦੇ ਕੋਸ਼ਿਸ਼ ਕਿਉਂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹੁਣ ਜੇਲ 'ਚ ਹਵਾਲਾਤੀ ਦੀ ਮੌਤ ਹੋਈ ਤੇ ਕਈ ਜ਼ਖਮੀ ਹਨ ਅਤੇ ਕਈ ਹਵਾਲਾਤੀ ਫਰਾਰ ਦੱਸੇ ਜਾ ਰਹੇ ਹਨ, ਜਿਸ 'ਤੇ ਸਰਕਾਰ ਦਾ ਰਵੱਈਆ ਨਾਕਾਰਾਤਮਕ ਦਿਖਾਈ ਦੇ ਰਿਹਾ ਹੈ। ਸਰਕਾਰ ਤੇ ਜੇਲ ਮੰਤਰੀ ਦੀ ਕਾਰਗੁਜ਼ਾਰੀ ਹੁਣ ਸਵਾਲਾਂ ਦੇ ਘੇਰੇ 'ਚ ਹੈ।


author

Baljit Singh

Content Editor

Related News