ਪੰਜਾਬ ਵਿਜੀਲੈਂਸ ਬਿਓਰੋ ਵੱਲੋਂ 2 ਲੱਖ ਦੀ ਰਿਸ਼ਵਤ ਮੰਗਣ ਦੇ ਦੋਸ਼ ''ਚ ਜੰਗਲਾਤ ਅਫ਼ਸਰ ਗ੍ਰਿਫ਼ਤਾਰ

Thursday, Jun 02, 2022 - 12:48 PM (IST)

ਪੰਜਾਬ ਵਿਜੀਲੈਂਸ ਬਿਓਰੋ ਵੱਲੋਂ 2 ਲੱਖ ਦੀ ਰਿਸ਼ਵਤ ਮੰਗਣ ਦੇ ਦੋਸ਼ ''ਚ ਜੰਗਲਾਤ ਅਫ਼ਸਰ ਗ੍ਰਿਫ਼ਤਾਰ

ਮੋਹਾਲੀ (ਪਰਦੀਪ) : ਪੰਜਾਬ ਵਿਜੀਲੈਂਸ ਬਿਓਰੋ, ਮੋਹਾਲੀ ਵੱਲੋਂ ਜ਼ਿਲ੍ਹਾ ਜੰਗਲਾਤ ਅਫ਼ਸਰ (ਡੀ. ਐੱਫ. ਓ.) ਗੁਰਮਨਪ੍ਰੀਤ ਸਿੰਘ ਨੂੰ 2 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾ ਰਹੇ ਟਰਾਲੀ ਸਵਾਰਾਂ ਨੂੰ ਟਰਾਲੇ ਨੇ ਦਰੜਿਆ, 3 ਦੀ ਮੌਤ

ਜਾਣਕਾਰੀ ਮੁਤਾਬਕ ਡਬਲਿਊ. ਡਬਲਿਊ. ਆਈ. ਸੀ. ਐੱਸ. ਗਰੁੱਪ ਦੇ ਸੀਨੀਅਰ ਡਾਇਰੈਕਟਰ ਅਤੇ ਲੈਫਟੀਨੈਂਟ ਕਰਨਲ ਬੀ. ਐੱਸ. ਸੰਧੂ ਦੇ ਪੁੱਤਰ ਦਵਿੰਦਰ ਸੰਧੂ ਨੇ ਡੀ. ਐੱਫ. ਓ. ਗੁਰਮਨਪ੍ਰੀਤ ਸਿੰਘ 'ਤੇ ਸਟਿੰਗ ਆਪਰੇਸ਼ਨ ਕਰਦੇ ਹੋਏ ਉਸ ਨੂੰ 2 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਸੀ। ਇਹ ਅਦਾਇਗੀ ਕਰਦੇ ਸਮੇਂ ਇਕ ਵੀਡੀਓ ਵੀ ਰਿਕਾਰਡ ਕੀਤੀ ਸੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News