''ਗੋਰਿਆਂ'' ਨੇ ਬਦਲ ਛੱਡੀ ਪੰਜਾਬ ਦੇ ਇਸ ਪਿੰਡ ਦੀ ਨੁਹਾਰ (ਵੀਡੀਓ)

06/27/2018 10:37:17 AM

ਖੰਨਾ (ਵਿਪਨ) : ਤੁਸੀਂ ਸਭ ਨੇ ਵਿਦੇਸ਼ੀ ਗੋਰਿਆਂ ਨੂੰ ਪੰਜਾਬ 'ਚ ਘੁੰਮਦਿਆਂ ਅਤੇ ਪੰਜਾਬ ਦੇ ਖਾਣੇ ਦਾ ਮਜ਼ਾ ਚਖਦਿਆਂ ਤਾਂ ਜ਼ਰੂਰ ਦੇਖਿਆ ਹੋਵੇਗਾ ਪਰ ਕੀ ਕਦੇ ਤੁਸੀਂ ਗੋਰਿਆਂ ਨੂੰ ਪੰਜਾਬ ਦੇ ਪਿੰਡਾਂ 'ਚ ਕੰਮ ਕਰਦੇ ਦੇਖਿਆ ਹੈ। ਜੀ ਹਾਂ, ਪੰਜਾਬ ਦੇ ਹਲਕਾ ਦੋਰਾਹਾ ਦੇ ਪਿੰਡ ਅਲੂਣਾ ਨੂੰ ਸੁੰਦਰ ਬਣਾਉਣ ਲਈ ਗੋਰਿਆਂ ਵਲੋਂ ਇੱਥੇ ਚਿੱਤਰਕਾਰੀ ਕੀਤੀ ਜਾ ਰਹੀ ਹੈ। ਇਹ ਗੋਰੇ 'ਅਰਾਊਂਡ ਗਲਾਸ ਫਾਊਂਡੇਸ਼ਨ' ਸੰਸਥਾ ਦੇ ਮੈਂਬਰ ਹਨ, ਜੋ ਕਿ ਪੰਜਾਬ ਦੇ ਪਿੰਡਾਂ 'ਚ ਲੋਕਾਂ ਨੂੰ ਸਫਾਈ ਅਤੇ ਗਲੋਬਲ ਵਾਰਮਿੰਗ ਪ੍ਰਤੀ ਜਾਗਰੂਕ ਕਰਨ ਲਈ ਕੰਮ ਕਰ ਰਹੇ ਹਨ।

ਪਿੰਡ ਦਾ ਫੁੱਟਬਾਲ ਕੋਚ ਗੁਰਪ੍ਰੀਤ ਸਿੰਘ ਵੀ ਇਸ ਸਸੰਥਾ ਦਾ ਮੈਂਬਰ ਹੈ, ਜਿਸ ਦਾ ਮੰਨਣਾ ਹੈ ਕਿ ਸਾਡੀ ਸੰਸਥਾ ਪੰਜਾਬ ਦੇ ਪਿੰਡਾਂ ਨੂੰ ਮਾਡਰਨ ਪਿੰਡ ਬਣਾਉਣਾ ਚਾਹੁੰਦੀ ਹੈ। ਸੰਸਥਾ ਦੇ ਇਸ ਉਪਰਾਲੇ ਨਾਲ ਪਿੰਡ ਵਾਸੀਆਂ 'ਚ ਵੀ ਖੁਸ਼ੀ ਦੀ ਲਹਿਰ ਹੈ। ਇਸ ਸੰਸਥਾ ਨੇ ਕੁਝ ਹੀ ਦਿਨਾਂ 'ਚ ਪਿੰਡ ਦੀ ਪੂਰੀ ਨੁਹਾਰ ਬਦਲ ਦਿੱਤੀ ਹੈ। ਹੁਣ ਜੇਕਰ ਇਹ ਸੰਸਥਾ ਪਿੰਡ 'ਚ ਇੰਨਾ ਸੁਧਾਰ ਲਿਆ ਸਕਦੀ ਹੈ ਤਾਂ ਸਰਕਾਰ ਨੂੰ ਵੀ ਇਨ੍ਹਾਂ ਤੋਂ ਸਿੱਖਣ ਦੀ ਲੋੜ ਹੈ। 


Related News