ਵਿਦੇਸ਼ ਭੱਜਣ ਦੀ ਫਿਰਾਕ ''ਚ ''ਵਿਦੇਸ਼ ਮੰਤਰਾਲੇ'' ਨੂੰ ਦੱਸਿਆ ''ਕੁਆਰਾ''

10/15/2019 5:03:37 PM

ਅੰਮ੍ਰਿਤਸਰ (ਜ. ਬ.) : ਵਿਦੇਸ਼ ਭੱਜਣ ਦੀ ਫਿਰਾਕ 'ਚ 'ਵਿਦੇਸ਼ ਮੰਤਰਾਲੇ' ਨੂੰ ਕੁਆਰਾ ਦੱਸ ਕੇ 420 ਕਰਨ ਵਾਲੇ ਮੁਲਜ਼ਮ ਦੀ ਪਤਨੀ ਨੇ ਹੀ ਥਾਣਾ ਸਿਵਲ ਲਾਈਨ 'ਚ ਪਤੀ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰਵਾਇਆ ਹੈ। ਸ਼ਹਿਰ ਦੇ ਪਾਸ਼ ਇਲਾਕੇ 53 ਕੋਰਟ ਰੋਡ ਨਾਲ ਜੁੜਿਆ ਮਾਮਲਾ ਹੈ। ਸ਼ਹਿਰ ਦੇ ਮਸ਼ਹੂਰ ਘਰਾਣਿਆਂ ਨਾਲ ਜੁੜੇ ਦੋਵੇਂ ਪੱਖ ਹਨ। ਪਤੀ-ਪਤਨੀ ਦੇ ਝਗੜੇ 'ਚ ਦੋਵੇਂ ਆਹਮੋਂ-ਸਾਹਮਣੇ ਸਨ, ਉਦੋਂ ਪਤੀ ਨੇ ਵਿਦੇਸ਼ ਜਾਣ ਲਈ ਅਜਿਹੀ ਗਲਤੀ ਕੀਤੀ, ਜਿਸ ਨੂੰ ਭਾਰਤੀ ਸੰਵਿਧਾਨ ਕਦੇ ਮੁਆਫ ਨਹੀਂ ਕਰੇਗਾ। ਜਸਬੀਰ ਕੌਰ ਅਤੇ 53 ਕੋਰਟ ਰੋਡ ਨਿਵਾਸੀ ਦਿਲਮੀਤ ਸਿੰਘ ਦੇ ਵਿਆਹ ਤੋਂ ਬਾਅਦ ਕਿਹੜੇ ਕਾਰਣਾਂ ਕਾਰਨ ਅਣਬਣ ਰਹਿਣ ਲੱਗੀ। ਦੋਵਾਂ 'ਚ ਗੱਲ ਇੰਨੀ ਵਧੀ ਕਿ ਦਿਲਮੀਤ ਸਿੰਘ ਨੇ ਚੁਪ ਚਪੀਤੇ ਕੁਆਰਾ ਦੱਸ ਕੇ ਪਾਸਪੋਰਟ ਬਣਾਉਣ ਦੀ ਅਰਜ਼ੀ ਦੇ ਕੇ ਵਿਦੇਸ਼ ਰਹਿਣ ਦੀ ਸਾਜ਼ਿਸ਼ ਰਚੀ। ਇਸ ਦੀ ਭਿਣਕ ਸ਼ਾਇਦ ਜਸਬੀਰ ਕੌਰ ਨੂੰ ਪਹਿਲਾਂ ਤੋਂ ਹੀ ਸੀ। ਪਾਸਪੋਰਟ ਦਫ਼ਤਰ ਅਤੇ ਥਾਣਾ ਸਿਵਲ ਲਾਈਨ ਪੁਲਸ ਨੂੰ ਉਸ ਨੇ ਪਤੀ ਦਿਲਮੀਤ ਸਿੰਘ ਖਿਲਾਫ ਪਾਸਪੋਰਟ ਦਫ਼ਤਰ ਤੋਂ ਧੋਖਾ ਕਰਨ ਦੀ ਸ਼ਿਕਾਇਤ ਦੇ ਦਿੱਤੀ। ਸ਼ਿਕਾਇਤ ਤੋਂ ਬਾਅਦ ਆਰੰਭ ਕੀਤੀ ਜਾਂਚ 'ਚ ਐੱਫ. ਆਈ. ਆਰ. ਨੰਬਰ 248 ਦਰਜ ਕਰ ਲਈ ਗਈ ਹੈ।

ਪਾਸਪੋਰਟ ਬਣਵਾਉਂਦੇ ਸਮੇਂ ਦੱਸਿਆ ਆਪਣੇ ਆਪ ਨੂੰ ਕੁਆਰਾ
ਜਾਂਚ ਅਧਿਕਾਰੀ ਸਬ-ਇੰਸਪੈਕਟਰ ਨਰਿੰਦਰ ਕੁਮਾਰ ਕਹਿੰਦੇ ਹਨ ਕਿ ਪਤੀ-ਪਤਨੀ ਵਿਚ ਝਗੜੇ ਤੋਂ ਬਾਅਦ ਪਤੀ ਨੇ ਪਾਸਪੋਰਟ ਬਣਵਾਉਂਦੇ ਸਮੇਂ ਆਪਣੇ ਆਪ ਨੂੰ ਕੁਆਰਾ ਦੱਸਿਆ। ਇਸ ਦੇ ਆਧਾਰ 'ਤੇ ਪਤਨੀ ਦੀ ਸ਼ਿਕਾਇਤ 'ਤੇ ਧੋਖਾਦੇਹੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸਰਕਾਰੀ ਦਸਤਾਵੇਜ਼ਾਂ ਨੂੰ ਬਣਵਾਉਣ ਲਈ ਧੋਖਾਦੇਹੀ ਕਰਨਾ ਗੰਭੀਰ ਦੋਸ਼ ਦੀ ਸ਼੍ਰੇਣੀ 'ਚ ਆਉਂਦਾ ਹੈ।

1 ਕਰੋੜ 'ਚ 'ਕੈਨੇਡਾ' ਦੀ ਪੀ. ਆਰ, ਪਹਿਲਾਂ 'ਪਿਆਰ' ਫਿਰ 'ਰਿਜੈਕਟ'
ਜੇਕਰ ਤੁਸੀਂ ਵੀ 1 ਕਰੋੜ ਦੇ ਕੇ ਕੈਨੇਡਾ ਦੀ ਪੀ. ਆਰ. ਪਾ ਸਕਦੇ ਹੋ। ਪੀ.ਆਰ. ਪਾਉਣ ਤੱਕ ਤੁਸੀਂ ਉੱਥੇ ਆਪਣੇ ਮਨਪਸੰਦ ਲੜਕੀ ਨਾਲ ਵਿਆਹ ਵੀ ਕਰ ਸਕਦੇ ਹੋ ਅਤੇ ਪੀ. ਆਰ. ਦੇ ਬਾਅਦ ਤੁਸੀਂ ਉਸ ਲੜਕੀ ਨੂੰ 'ਰਿਜੈਕਟ' ਕਰਦੇ ਹੋਏ ਤਲਾਕ ਲੈ ਕੇ ਦੁਬਾਰਾ ਵਿਆਹ ਕਰਵਾ ਸਕਦੇ ਹਾਂ। ਅਜਿਹੀ ਕਾਂਟਰੈਕਟ ਵਿਆਹ ਦੇ ਝਾਂਸੇ 'ਚ ਆ ਕੇ ਕਈ ਕਰੋੜਪਤੀ ਘਰਾਣਿਆਂ ਦੇ ਨਾਲ ਠੱਗੀ ਹੋ ਚੁੱਕੀ ਹੈ। ਇਹ ਸਕੀਮ ਕੇਵਲ ਕੁਆਰਿਆਂ ਲਈ ਹੈ। ਵਿਦੇਸ਼ੀ ਲੜਕੀਆਂ ਨਾਲ ਵਿਆਹ ਤੋਂ ਲੈ ਕੇ ਪੀ. ਆਰ. ਪਾਉਣ ਤੱਕ ਦੀਆਂ ਜਿੰਨੀਆਂ ਵੀ ਸ਼ਰਤਾਂ ਹਨ, ਉਸ ਦਾ ਪੂਰਾ ਹੋਣਾ ਲਾਜ਼ਮੀ ਹੈ। ਅਜਿਹੇ 'ਚ 1 ਕਰੋੜ ਦੇ ਨਾਂ 'ਤੇ ਹੋਣ ਵਾਲਾ ਫਰਜ਼ੀਵਾੜਾ 'ਚ ਕਈ ਅਜਿਹੇ ਗਿਰੋਹ ਹਨ, ਜਿਸ ਦੇ ਨਿਸ਼ਾਨੇ 'ਤੇ ਪੰਜਾਬ ਦੇ ਕਈ ਕੁਆਰੇ ਲੜਕੇ ਹਨ, ਜੋ ਜ਼ਮੀਨਾਂ ਵੇਚ ਕੇ ਵੀ ਵਿਦੇਸ਼ 'ਚ ਰਹਿਣਾ ਚਾਹੁੰਦੇ ਹਨ। ਕਈ ਅਜਿਹੇ ਵੀ ਵਿਚਾਰੇ ਪਤੀ ਹਨ, ਜੋ ਪਤਨੀਆਂ ਦੇ ਨਾਲ ਕੋਰਟ-ਕਚਹਿਰੀ ਦੇ ਚੱਕਰਾਂ ਤੋਂ ਤੰਗ ਆ ਕੇ ਨਵਾਂ ਪਾਸਪੋਰਟ ਜੁਗਾੜ ਨਾਲ ਬਣਵਾ ਲੈਂਦੇ ਹਨ। ਬਾਅਦ ਵਿਚ ਜਦੋਂ ਸ਼ਿਕੰਜਾ ਕਸਦਾ ਹੈ ਤਾਂ ਜੇਲ ਦੀਆਂ ਸਲਾਖਾਂ ਦੇ ਪਿੱਛੇ ਜਾ ਪੁੱਜਦੇ ਹਨ।


Anuradha

Content Editor

Related News