ਦੁਬਈ ''ਚ ਫਾਂਸੀ ਦੀ ਸਜ਼ਾ-ਯਾਫਤਾ : 10 ਪੰਜਾਬੀ ਨੌਜਵਾਨਾਂ ਨੂੰ ਅੱਜ ਮਿਲ ਸਕਦੀ ਹੈ ਨਵੀਂ ਜ਼ਿੰਦਗੀ

03/22/2017 2:18:46 PM

ਦੁਬਈ (ਰਮਨਦੀਪ ਸਿੰਘ ਸੋਢੀ)— ਪੰਜਾਬ ਦੇ 10 ਪਰਿਵਾਰਾਂ ਦੇ ਲਈ ਅੱਜ ਦਾ ਦਿਨ ਵੱਡਾ  ਦਿਨ ਹੋ ਸਕਦਾ ਹੈ ਕਿਉਂਕਿ ਆਬੂਧਾਬੀ ਦੀ ਅਲ ਐਨ ਅਦਾਲਤ ਵਲੋਂ ਇਨ੍ਹਾਂ ਪਰਿਵਾਰਾਂ ਦੇ 10 ਨੌਜਵਾਨਾਂ ਦੀ ਫਾਂਸੀ ਦੀ ਸਜ਼ਾ ਮੁਆਫ ਕੀਤੇ ਜਾਣ ਸੰਭਾਵਨਾ ਹੈ। ਮੁਸਲਿਮ ਦੇਸ਼ਾਂ ਵਿਚ ਸ਼ਰੀਅਤ ਕਾਨੂੰਨ  ਦੇ ਤਹਿਤ ਕਿਸੇ  ਦਾ ਕਤਲ ਹੋ ਜਾਣ  ਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਜੇ ਬਲੱਡ ਮਨੀ ਦੇ ਦਿੱਤੀ ਜਾਵੇ ਤਾਂ  ਪੀੜ੍ਹਤ  ਪਰਿਵਾਰ ਵਲੋਂ ਦੋਸ਼ੀਆਂ ਦੀ ਸਜ਼ਾ ਮੁਆਫ ਕਰਨ ਲਈ ਕਹਿ ਦਿੱਤਾ ਜਾਂਦਾ ਹੈ।  

ਕੀ  ਹੈ ਮਾਮਲਾ ਆਓ ਇਸ ਬਾਰੇ ਜਾਣਦੇ  ਹਾਂ  ?

13 ਜੁਲਾਈ 2015 ਨੂੰ ਅਲੈਨ ਸ਼ਹਿਰ ਵਿਚ ਇੱਕ ਲੜਾਈ ਦੌਰਾਨ ਪਾਕਿਸਤਾਨ ਦੇ ਪੇਸ਼ਾਵਰ ਦੇ ਮੋਹੰਮਦ ਫ਼ਰਹਾਨ ਮੋਹੰਮਦ ਰਿਆਜ਼ ਦੀ ਕੁੱਟ ਮਾਰ ਦੌਰਾਨ ਮੌਤ ਹੋ ਜਾਂਦੀ ਹੈ ਜਿਸ ਦੇ ਦੋਸ਼ ਵਜੋਂ 11 ਪੰਜਾਬੀਆਂ ਨੂੰ ਗ੍ਰਿਫਤਾਰ ਕਰ ਕੇ ਆਬੂਧਾਬੀ ਦੀ ਅਲ ਐਨ ਅਦਾਲਤ ਵਿਚ ਕੇਸ ਚਲਦਾ ਹੈ ਅਤੇ 26 ਅਕਤੂਬਰ ਨੂੰ 10 ਪੰਜਾਬੀਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ।  

ਪਰਿਵਾਰਾਂ  ਵਲੋਂ ਪ੍ਰਸਿੱਧ ਸਮਾਜ ਸੇਵੀ ਅਤੇ ਦੁਬਈ ਦੇ ਕਾਰੋਬਾਰੀ ਐੱਸ ਪੀ ਸਿੰਘ ਓਬਰਾਏ ਨਾਲ ਸੰਪਰਕ ਸਾਧਿਆ ਜਾਂਦਾ ਹੈ।  ਐੱਸ ਪੀ ਸਿੰਘ ਓਬਰਾਏ ਉਹ ਨਾਮ ਹੈ ਜਿਸ ਨੇ 2013 ਵਿਚ 17 ਭਾਰਤੀਆਂ ਨੂੰ ਬਲੱਡ ਮਨੀ ਦੇ ਕਿ ਛੁਡਾ ਲਿਆ ਗਿਆ।  ਓਬਰਾਏ ਵਲੋਂ ਹੁਣ ਤੱਕ ਵੱਖੋ ਵੱਖ ਦੇਸ਼ਾਂ ਦੇ 78 ਅਜਿਹੇ ਵਿਕਅਤੀਆਂ ਨੂੰ ਬਲੱਡ ਮਨੀ ਦੇ ਕਿ ਛੁਡਾ ਚੁਕੇ ਹਨ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਖਾੜੀ ਦੇਸ਼ਾਂ  ਵਿਚ ਹੋ ਚੁਕੀ ਹੈ।  22 ਮਾਰਚ ਨੂੰ ਇਹ ਗਿਣਤੀ 88 ਹੋ ਜਾਵੇਗੀ।ਦੁਬਈ ਵਿਚ ਆਪਣੇ ਦਫਤਰ ਵਿਚ ਬੈਠੇ ਐੱਸ ਪੀ ਸਿੰਘ ਓਬਰਾਏ ਨੇ ਦੱਸਿਆ ਕਿ ਪੇਸ਼ਾਵਰ ਦੇ ਮੋਹੰਮਦ ਫ਼ਰਹਾਨ ਮੋਹੰਮਦ ਰਿਆਜ਼ ਦੇ ਪਰਿਵਾਰ ਵਲੋਂ ਬਲੱਡ ਮਨੀ ਸਵੀਕਾਰ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ ਅਤੇ ਇਸ ਸੰਬੰਧੀ ਕਾਗਜ਼ਾਤ ਪਾਕਿਸਤਾਨ ਤੋਂ ਬਣ ਕੇ ਉਨ੍ਹਾਂ ਕੋਲ ਪੁੱਜ ਚੁਕੇ ਹਨ ਅਤੇ ਯੂਨਾਇਟੇਡ ਅਰਬ ਅਮੀਰਾਤ ਦੇ ਵਿਦੇਸ਼ ਵਿਭਾਗ ਅਤੇ ਨਿਆਂ ਵਿਭਾਗ ਵਲੋਂ ਵੀ ਤਸਦੀਕ ਕਰਵਾ ਚੁਕੇ ਹਨ । 

 

ਦੋਸ਼ੀਆਂ ਦੀ ਲਿਸਟ

 

ਸਤਮਿੰਦਰ ਸਿੰਘ, ਠੀਕਰੀਵਾਲਾ, ਜ਼ਿਲ੍ਹਾ ਬਰਨਾਲਾ 

ਚੰਦਰ ਸ਼ੇਖਰ; ਨਵਾਂ  ਸ਼ਹਿਰ

ਚਮਕੌਰ ਸਿੰਘ; ਮਾਲੇਰਕੋਟਲਾ, 

ਕੁਲਵਿੰਦਰ ਸਿੰਘ,- ਲੁਧਿਆਣਾ 

ਬਲਵਿੰਦਰ ਸਿੰਘ - ਚਲਾਂਗ , ਲੁਧਿਆਣਾ 

ਧਰਮਵੀਰ ਸਿੰਘ -ਸਮਰਾਲਾ,

ਹਰਜਿੰਦਰ ਸਿੰਘ; - ਮੋਹਾਲੀ 

ਤਰਸੇਮ ਸਿੰਘ- ਮੱਧ , ਅੰਮ੍ਰਿਤਸਰ 

ਗੁਰਪ੍ਰੀਤ ਸਿੰਘ - ਪਟਿਆਲਾ 

ਜਗਜੀਤ ਸਿੰਘ - ਗੁਰਦਾਸਪੁਰ 

ਕੁਲਦੀਪ ਸਿੰਘ ਤਾਰਨ ਤਾਰਨ ਨੂੰ ਪਹਿਲਾਂ ਹੀ ਛੱਡ  ਦਿੱਤਾ ਗਿਆ  


Related News