ਪੰਜਾਬ ਦੀਆਂ ਖਾਸ ਖਬਰਾਂ ਲਈ ਦੇਖੋ ਜਗ ਬਾਣੀ ਖਬਰਨਾਮਾ
Thursday, Aug 31, 2017 - 09:22 PM (IST)
ਚੰਡੀਗੜ੍ਹ— ਬਲਾਤਕਾਰੀ ਡੇਰਾ ਮੁਖੀ ਰਾਮ ਰਹੀਮ ਦੇ ਜੇਲ੍ਹ 'ਚ ਜਾਣ ਤੋਂ ਬਾਅਦ ਪ੍ਰੇਮੀਆਂ ਦੀ ਮੁੜ ਸਿੱਖ ਪੰਥ 'ਚ ਵਾਪਸੀ ਹੋ ਰਹੀ ਹੈ। ਅਜਨਾਲਾ ਨਜ਼ਦੀਕ ਪਿੰਡ ਕਿਆਮਪੁਰ 'ਚ ਬਾਬੇ ਦੇ 21 ਪ੍ਰੇਮੀ ਮੁੜ ਸਿੱਖ ਪੰਥ 'ਚ ਵਾਪਸ ਚਲੇ ਗਏ। ਇਨ੍ਹਾਂ 21 ਲੋਕਾਂ ਦੀ ਸਿੱਖ ਪੰਥ 'ਚ ਵਾਪਸੀ ਸਿੱਖੀ ਪ੍ਰਚਾਰ ਸੇਵਾ ਸੁਸਾਇਟੀ ਨੇ ਕਰਵਾਈ ਹੈ।
ਫਿਰੋਜ਼ਪੁਰ ਰੈੱਡ ਕ੍ਰਾਸ ਦਫਤਰ ਬਾਹਰ ਰੱਖੇ ਪੰਘੂੜੇ 'ਚ ਵੀਰਵਾਰ ਸਵੇਰੇ ਕੋਈ 20 ਦਿਨ ਦੀ ਨੰਨ੍ਹੀ ਪਰੀ ਛੱਡ ਗਿਆ। ਸਵੇਰੇ ਕਰੀਬ 10 ਵਜੇ 2 ਅਣਪਛਾਤੇ ਨੌਜਵਾਨਾਂ ਵੱਲੋਂ ਇਸ ਬੱਚੀ ਨੂੰ ਪੰਘੂੜੇ 'ਚ ਛੱਡਿਆ ਗਿਆ, ਜਿਸ ਨੂੰ ਮੈਡੀਕਲ ਚੈੱਕਅਪ ਲਈ ਸਥਾਨਕ ਹਸਪਤਾਲ 'ਚ ਰੱਖਿਆ ਗਿਆ ਹੈ।