ਗੋਦਾਮ 'ਚ ਪੈਦਾ ਹੋਈ ਸੁੱਸਰੀ ਨੇ ਲੋਕਾਂ ਦਾ ਜੀਣਾ ਕੀਤਾ ਮੁਹਾਲ (ਵੀਡੀਓ)

08/09/2018 5:19:14 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਸ੍ਰੀ ਮੁਕਤਸਰ ਸਾਹਿਬ ਨੇੜੇ ਪਿੰਡ ਰੁਹਾਣੀਆਂ ਵਾਲੀ 'ਚ ਪਿਛਲੇ 7 ਤੋਂ 8 ਸਾਲ ਤੋਂ ਬਣੇ ਫੂਡ ਪ੍ਰੋਸੈਸਿੰਗ ਗੋਦਾਮ ਨੇ ਸਥਾਨਕ ਲੋਕਾਂ ਦਾ ਰਹਿਣਾ ਮੁਸ਼ਕਲ ਕੀਤਾ ਹੋਇਆ ਹੈ। ਪਿੰਡ ਦੇ ਲੋਕਾਂ ਨੇ ਕਿਹਾ ਕਿ ਜਦ ਇਹ ਗੋਦਾਮ ਬਣਿਆ ਸੀ ਤਾਂ ਉਸ ਸਮੇਂ ਕਿਹਾ ਸੀ ਕਿ ਇਸ ਦੇ ਅੰਦਰ ਫਲ-ਫਰੂਟ ਰੱਖੇ ਜਾਣਗੇ ਪਰ ਇਥੇ ਤਾਂ ਉਨ੍ਹਾਂ ਨੇ ਚੌਲ ਅਤੇ ਕਣਕ ਸਟੋਰ ਕਰਕੇ ਰੱਖੀ ਹੋਈ ਹੈ। ਇਸ ਨਾਲ ਪੈਦਾ ਹੋਈ ਸੁੱਸਰੀ ਨੇ ਉਨ੍ਹਾਂ ਦੇ ਜੀਵਨ ਨੂੰ ਨਰਕ ਬਣਾ ਦਿੱਤਾ ਹੈ।
ਉਧਰ ਜਦ ਪਿੰਡ ਦੇ ਲੋਕਾਂ ਨੇ ਇਸ ਗੋਦਾਮ ਦੇ ਮਾਲਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸੁੱਸਰੀ ਨੂੰ ਰੋਕਣ ਲਈ ਉਨ੍ਹਾਂ ਵਲੋਂ ਹਰ ਰੋਜ਼ ਸਪ੍ਰੇਅ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਮੌਸਮ ਇਨ੍ਹਾਂ ਦੇ ਪਨਪਨ ਦਾ ਹੁੰਦਾ ਹੈ, ਜਿਸ ਕਾਰਨ ਇਨ੍ਹਾਂ ਨੂੰ ਰੋਕਣਾ ਬਹੁਤ ਮੁਸ਼ਕਲ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪਿੰਡ ਦੇ ਲੋਕ ਇਸ ਗੋਦਾਮ ਕਾਰਨ ਕਦੋਂ ਤੱਕ ਪ੍ਰੇਸ਼ਾਨ ਰਹਿਦੇ ਹਨ।


Related News