ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਖਰੀਦ ਲਈ 3.40 ਲੱਖ ਦੀ ਬੋਟ (ਵੀਡੀਓ)

Wednesday, Aug 28, 2019 - 11:55 AM (IST)

ਜਲੰਧਰ—ਸਤਲੁਜ ਦਰਿਆ ’ਚ ਆਏ ਭਾਰੀ ਹੜ੍ਹ ਕਾਰਨ ਪੂਰੇ ਪੰਜਾਬ ’ਚ ਤਬਾਹੀ ਮਚੀ ਹੋਈ ਹੈ। ਹੜ੍ਹ ਦੀ ਮਾਰ ਝੱਲ ਰਹੇ ਪਿੰਡਾਂ ’ਚ ਕਈ ਲੋਕ ਘਰਾਂ ਨੂੰ ਛੱਡਣ ਲਈ ਮਜਬੂਰ ਹੋ ਚੁੱਕੇ ਹਨ। ਇਸ ਦਰਮਿਆਨ ਜਿੱਥੇ ਬਰਬਾਦੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਉੱਥੇ ਹੀ ਇਸ ਦੁੱਖ ਦੀ ਘੜੀ ’ਚ ਏਕਤਾ ਦੀਆਂ ਮਿਸਾਲਾਂ ਦੇਖਣ ਨੂੰ ਮਿਲ ਰਹੀਆਂ ਹਨ। ਅਜਿਹੀ ਹੀ ਮਿਸਾਲ ਦੀ ਤਸਵੀਰ ਲੋਹੀਆਂ ਦੇ ਪਿੰਡ ’ਚ ਦੇਖਣ ਨੂੰ ਮਿਲੀ ਹੈ, ਜਿੱਥੇ ਇਕ ਮਨਜੋਤ ਨਾਂ ਦੇ ਵਿਅਕਤੀ ਨੇ ਲੋਕਾਂ ਦੀ ਮਦਦ ਲਈ ਇਕ ਨਵੀਂ ਬੋਟ ਖਰੀਦੀ ਹੈ। ਮਨਜੋਤ ਦਾ ਕਹਿਣਾ ਹੈ ਅੱਜ ਤੋਂ 7-8 ਦਿਨ ਪਹਿਲਾਂ ਜਦੋਂ ਦਰਜਆਨੀਆਂ ਚਾਹਲ ਵਲੋਂ ਬੰਨ੍ਹ ਟੁੱਟਿਆ ਤਾਂ ਉੱਥੇ 10-15  ਫੁੱਟ ਪਾਣੀ ਭਰ ਗਿਆ ਸੀ ਅਤੇ ਉੱਥੇ ਦੇ ਲੋਕਾਂ ਨੂੰ ਇਕ-ਇਕ ਬੂੰਦ ਦੇ ਲਈ ਤਰਸਣਾ ਪੈ ਰਿਹਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਸਮੇਂ ਐੱਨ.ਡੀ.ਆਰ. ਐੱਫ ਕੋਲੋਂ ਬੋਟਾਂ ਬਹੁਤ ਘੱਟ ਸਨ ਤੇ ਲੋਕ ਆਪਣੇ ਕੋਠੇ ’ਤੇ ਚੜ੍ਹ ਕੇ ਆਵਾਜ਼ਾਂ ਨਾਲ ਪਾਣੀ ਦੀ ਮੰਗ ਕਰਦੇ ਸਨ। ਮਨਜੀਤ ਸਿੰਘ ਨੇ ਕਿਹਾ ਕਿ ਇਸ ਨੂੰ ਦੇਖਦੇ ਹੋਏ ਉਨ੍ਹਾਂ ਤੀਸਰੀ ਬੋਟ ਵੀ ਖਰੀਦੀ ਹੈ, ਜੋ ਕਿ ਹਵਾ ਭਰਨ ਵਾਲੀ ਬੋਟ ਹੈ। ਉਨ੍ਹਾਂ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ। ਹੁਣ ਸਾਰੇ ਪਾਸੇ ਰਾਸ਼ਨ ਅਤੇ ਹਰ ਚੀਜ਼ ਦੀ ਵਿਵਸਥਾ ਹੈ।

PunjabKesari

ਜ਼ਿਕਰਯੋਗ ਹੈ ਕਿ ਜਿੱਥੇ ਹੜ੍ਹ ਦੇ ਕਾਰਨ ਕਈ ਪਿੰਡ ਪੂਰੀ ਤਰ੍ਹਾਂ ਪਾਣੀ ’ਚ ਡੁੱਬ ਗਏ ਹਨ ਅਤੇ ਕਿਸਾਨਾਂ ਦੀਆਂ ਫਸਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਸਭ ਤੋਂ  ਪੰਜਾਬ ’ਚ ਆਏ ਹੜ੍ਹ ਦੇ ਕਾਰਨ ਲੋਹੀਆ ਅਤੇ ਸ਼ਾਹਕੋਟ ਦੇ ਪਿੰਡ ਸਭ ਤੋਂ ਵਧ ਪ੍ਰਭਾਵਿਤ ਹੋਏ ਹਨ।


author

Shyna

Content Editor

Related News