ਪਾਣੀ ''ਚ ਡੁੱਬਿਆ ਫਿਰੋਜ਼ਪੁਰ ਸ਼ਹਿਰ, ਬਣੇ ਹੜ੍ਹ ਵਰਗੇ ਹਾਲਾਤ

08/27/2016 5:36:39 PM

ਫ਼ਿਰੋਜ਼ਪੁਰ (ਕੁਮਾਰ) : ਸ਼ਨੀਵਾਰ ਸਵੇਰੇ ਕੁਝ ਘੰਟੇ ਦੀ ਹੋਈ ਤੇਜ਼ ਬਾਰਸ਼ ''ਚ ਸਾਰਾ ਫਿਰੋਜ਼ਪੁਰ ਪਾਣੀ ਵਿਚ ਡੁੱਬ ਗਿਆ ਅਤੇ ਫਿਰੋਜ਼ਪੁਰ ਸ਼ਹਿਰ ਦੇ ਦਿੱਲੀ ਗੇਟ, ਮਾਲ ਰੋਡ, ਬੈਂਕ ਕਾਲੋਨੀ, ਦੇਵ ਸਮਾਜ ਕਾਲਜ ਰੋਡ, ਧਵਨ ਕਲੋਨੀ ਅਤੇ ਫਿਰੋਜ਼ਪੁਰ ਦੀਆਂ ਸਲਮ ਬਸਤੀਆਂ ਵਿਚ 2 ਢਾਈ ਫੁੱਟ ਤੱਕ ਪਾਣੀ ਭਰ ਗਿਆ। ਤੇਜ ਬਾਰਸ਼ ਦੇ ਕਾਰਨ ਸ਼ਹਿਰ ਦੇ ਹੇਠਲੇ ਇਲਾਕੇ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਏ ਅਤੇ ਕਈ ਇਲਾਕਿਆਂ ਵਿਚ ਬਾਰਸ਼ ਦਾ ਪਾਣੀ ਕਰੀਬ ਇਕ ਡੇਢ ਫੁੱਟ ਤੱਕ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਗਿਆ ਅਤੇ ਲੋਕਾਂ ਨੁੰ ਭਾਰੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪਿਆ। 
ਫਿਰੋਜ਼ਪੁਰ ਦੇ ਲੋਕਾਂ ਦਾ ਮੰਨਣਾ ਹੈ ਕਿ ਅੱਜ ਦੀ ਸਥਿਤੀ ਫਿਰੋਜ਼ਪੁਰ ਦੇ ਹੜ੍ਹ ਵਿਚ ਡੁੱਬਣ ਤੋਂ ਘੱਟ ਨਹੀ ਸੀ ਅਤੇ ਅਜਿਹਾ ਲੱਗ ਰਿਹਾ ਸੀ ਜਿਵੇਂ ਹੜ੍ਹ ਆ ਗਿਆ ਹੋਵੇ। ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਕਾਂਗਰਸ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦਿੱਲੀ ਗੇਟ, ਜੀਰਾ ਗੇਟ, ਮਖੂ ਗੇਟ, ਬਸਤੀ ਸ਼ੇਖਾਂ ਵਾਲੀ ਅਤੇ ਦੇਵ ਸਮਾਜ ਕਾਲਜ ਦੇ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਫਿਰਜ਼ਪੁਰ ਸ਼ਹਿਰ ਵਿਚ 100 ਫੀਸਦੀ ਸੀਵਰੇਜ ਪਾਉਣ ਦਾ ਕੰਮ ਠੀਕ ਤਰੀਕੇ ਨਾਲ ਅਤੇ ਸਰਕਾਰੀ ਸਿਪੈਸੀਫਿਕੇਸ਼ਨਾਂ ਦੇ ਅਨੁਸਾਰ ਹੋਇਆ ਹੁੰਦਾ ਤਾ ਅੱਜ  ਸ਼ਹਿਰ ਇੰਨੀ ਬਾਰਸ਼ ''ਚ ਡੁੱਬਣਾ ਨਹੀ ਸੀ।

Babita Marhas

News Editor

Related News