ਹੜ੍ਹ ਨੇ ਪਟਿਆਲਵੀਆਂ ਨੂੰ ਯਾਦ ਕਰਵਾਏ 30 ਸਾਲ ਪਹਿਲਾਂ ਵਾਲੇ ਦਿਨ

07/12/2023 1:01:34 PM

ਪਟਿਆਲਾ (ਰਾਜੇਸ਼ ਪੰਜੌਲਾ, ਮਨਦੀਪ ਜੋਸਨ) : ਇਕ ਵਾਰ ਫਿਰ ਤੋਂ ਪਟਿਆਲਾ ਦੇ ਲੋਕਾਂ ਨੂੰ 30 ਸਾਲ ਪੁਰਾਣਾ ਸਮਾਂ ਯਾਦ ਆ ਗਿਆ ਹੈ। ਉਸ ਸਮੇਂ ਵੀ ਲੋਕਾਂ ਨੂੰ ਇਸੇ ਤਰ੍ਹਾਂ ਹੜ੍ਹ ਦਾ ਸਾਹਮਣਾ ਕਰਨਾ ਪਿਆ ਸੀ। ਪਟਿਆਲਾ ’ਚ 11 ਜੁਲਾਈ 1993 ਇਸੇ ਤਰ੍ਹਾਂ ਹੜ੍ਹ ਆਇਆ ਸੀ। ਲੋਕਾਂ ਦੇ ਘਰਾਂ ’ਚ ਪਾਣੀ ਵੜ ਗਿਆ ਸੀ। ਸਾਰੇ ਖੇਤ ਸਮੁੰਦਰ ਦਾ ਰੂਪ ਧਾਰਨ ਕਰ ਚੁੱਕੇ ਸੀ। ਪਟਿਆਲਾ ਦੀ ਛੋਟੀ ਅਤੇ ਵੱਡੀ ਨਦੀ ਨੇ ਸ਼ਹਿਰ ’ਚ ਤਬਾਹੀ ਮਚਾ ਦਿੱਤੀ ਸੀ। ਲੋਕਾਂ ਦੇ ਘਰਾਂ ਵਿਚ 11-11 ਫੁੱਟ ਤੱਕ ਪਾਣੀ ਪਹੁੰਚ ਗਿਆ ਸੀ ਅਤੇ ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਰਾਤ ਬਿਤਾਉਣ ਲਈ ਮਜਬੂਰ ਹੋ ਗਏ ਸੀ। ਉਸ ਸਮੇਂ ਵੀ ਸਥਿਤੀ ਨਾਲ ਨਿਪਟਣ ਲਈ ਪ੍ਰਸ਼ਾਸਨ ਨੇ ਸੈਨਾ ਨੂੰ ਬੁਲਾਇਆ ਸੀ, ਜਦੋਂ ਕਿ ਹੁਣ ਫਿਰ ਜ਼ਿਲ੍ਹਾ ਪ੍ਰਸ਼ਾਸਨ ਨੇ ਪਟਿਆਲਾ ’ਚ ਸੈਨਾ ਤਾਇਨਾਤ ਕਰ ਦਿੱਤੀ ਹੈ। ਪਟਿਆਲਾ ਦੀ ਛੋਟੀ ਨਦੀ, ਘੱਗਰ, ਮਾਰਕੰਡਾ, ਐੱਸ. ਵਾਈ. ਐੱਲ., ਪੱਚੀ ਦਰਾਂ ਸਮੇਤ ਸਾਰੇ ਨਦੀ ਨਾਲੇ ਉਫਾਨ ’ਤੇ ਹਨ ਅਤੇ ਖਤਰੇ ਦੇ ਨਿਸ਼ਾਨ ’ਤੇ ਹਨ। ਸਭ ਕੁਝ ਪਹਿਲਾਂ ਵਰਗਾ ਹੀ ਹੈ ਪਰ ਜੇਕਰ ਕੁਝ ਬਦਲਿਆ ਹੈ ਤਾਂ ਉਹ ਲੋਕਾਂ ਦੀ ਸੇਵਾ ਕਰਨ ਅਤੇ ਮਦਦ ਕਰਨ ਦਾ ਤਰੀਕਾ।

ਇਹ ਵੀ ਪੜ੍ਹੋ : ਪਟਿਆਲਾ ’ਚ ਝੰਬੋ ਚੋਅ ਨੇ ਮਚਾਈ ਤਬਾਹੀ, ਹਜ਼ਾਰਾਂ ਏਕੜ ਝੋਨੇ ਦੀ ਫਸਲ ਡੁੱਬੀ

ਉਸ ਸੰਕਟ ਸਮੇਂ ਜਿਹੜੇ ਲੋਕ ਸੇਵਾ ਕਰਨ ਲਈ ਅੱਗੇ ਅਤੇ ਉਹ ਸਿਰਤ ਜ਼ਰੂਰਤਮੰਦਾਂ ਦੀ ਮਦਦ ਕਰਨ, ਲੋਕਾਂ ਨੂੰ ਖਾਣਾ ਦੇਣ, ਉਨ੍ਹਾਂ ਦੀ ਜਾਨ ਬਚਾਉਣ ਵੱਲ ਹੀ ਧਿਆਨ ਦਿੰਦੇ ਸੀ, ਜਦੋਂ ਕਿ ਹੁਣ ਸੋਸ਼ਲ ਮੀਡੀਆ ਦਾ ਦੌਰ ਹੈ। ਲੋਕ ਅਤੇ ਖਾਸ ਕਰ ਕੇ ਰਾਜਨੇਤਾ ਧੜਾਧੜ ਲਾਈਵ ਹੋ ਰਹੇ ਹਨ। ਸੇਵਾ ਕਰਦੇ ਹੋਏ ਆਪਣੇ-ਆਪਣੇ ਵੱਖ-ਵੱਖ ਪੋਜਾਂ ਵਾਲੀਆਂ ਫੋਟੋਆਂ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਰਹੇ ਹਨ। ਹਰ ਆਗੂ ਜਾ ਕੇ ਛੋਟੀ ਨਦੀ ਜਾਂ ਵੱਡੀ ਨਦੀ ਵੱਲ ਹੱਥ ਕਰ ਕੇ ਫੋਟੋ ਖਿਚਵਾ ਰਿਹਾ ਹੈ। ਕੋਈ ਰਾਸ਼ਨ ਅਤੇ ਭੋਜਨ ਦੇ ਪੈਕਟ ਵੰਡ ਰਿਹਾ ਹੈ। ਲੋਕਾਂ ’ਚ ਹੀ ਬੈਠ ਕੇ ਖੁੱਦ ਵੀ ਖਾਂਦੇ ਹੋਏ ਦੀ ਫੋਟੋ ਪੋਸਟ ਕਰ ਰਿਹਾ ਹੈ।

PunjabKesari

ਇਕ ਆਗੂ ਗਊ ਦੇ ਵੱਛੇ ਨੂੰ ਚੁੱਕਦੇ ਹੋਏ ਦਿਖਾਈ ਦੇ ਰਿਹਾ ਹੈ। ਕੁੱਲ ਮਿਲਾ ਕੇ ਬੀਤੇ ਦੋ ਦਿਨਾਂ ਤੋਂ ਪੂਰੀ ਤਰ੍ਹਾਂ ਫੋਟੋ ਸੈਸ਼ਨ ਚੱਲ ਰਿਹਾ ਹੈ। ਇਸ ਸਭ ’ਚ ਸੰਤੁਸ਼ਟੀ ਦੀ ਗੱਲ ਇਹ ਹੈ ਕਿ ਬੇਸ਼ੱਕ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਲਈ ਹੀ ਪਰ ਲੋਕਾਂ ਨੂੰ ਫਾਇਦਾ ਪਹੁੰਚ ਰਿਹਾ ਹੈ। ਸਾਰੀਆਂ ਰਾਜਨੀਤਕ ਪਾਰਟੀਆਂ ’ਚ ਸੇਵਾ ਨੂੰ ਲੈ ਕੇ ਕੰਪੀਟੀਸ਼ਨ ਚੱਲ ਰਿਹਾ ਹੈ। ਸੱਤਾਧਾਰੀ ਪਾਰਟੀ ’ਚ ਤਾਂ ਅੰਦਰੂਨੀ ਕੰਪੀਟੀਸ਼ਨ ਵੀ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਝੁੱਗੀ ’ਤੇ ਡਿੱਗਿਆ ਪਹਾੜ ਦਾ ਮਲਬਾ, ਇਕ ਨੌਜਵਾਨ ਸਮੇਤ 2 ਬੱਚਿਆਂ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Anuradha

Content Editor

Related News