ਸੁਲਤਾਨਪੁਰ ਲੋਧੀ: ਸਰੂਪਵਾਲਾ ਕੋਲ ਟੁੱਟਿਆ ਬੰਨ੍ਹ, ਚੁਫੇਰਿਓਂ ਪਾਣੀ ''ਚ ਘਿਰਿਆ ਇਲਾਕਾ
Tuesday, Aug 20, 2019 - 07:15 PM (IST)
ਕਪੂਰਥਲਾ/ਸੁਲਤਾਨਪੁਰ ਲੋਧੀ (ਵਿਪਨ ਮਹਾਜਨ)— ਸੁਲਤਾਨਪੁਰ ਲੋਧੀ ਦੇ ਐਡਵਾਂਸ ਧੁੱਸੀ ਬੰਨ੍ਹ ਦੇ ਨਾਲ ਲੱਗਦੇ ਪਿੰਡ ਸਰੂਪਵਾਲਾ 'ਚ ਸਤਲੁਜ ਦਾ ਪਾਣੀ ਤੇਜ ਵਹਾਅ ਦੇ ਕਾਰਨ ਬੰਨ੍ਹ ਟੁੱਟ ਗਿਆ। ਬੰਨ੍ਹ ਟੁੱਟਣ ਕਰਕੇ ਪਿੰਡ ਭਰੋਆਣਾ, ਰਾਮੇ, ਖੁਰਦਾਂ, ਤਕੀਆ, ਸਰੂਪਵਾਲਾ, ਦਾਰੇਵਾਲ, ਭਾਗੋਰਾਈਆਂ, ਆਹਲੀ ਕਲਾਂ ਆਦਿ ਪਿੰਡਾਂ 'ਚ ਪਾਣੀ ਆ ਗਿਆ।
ਸੂਚਨਾ ਮਿਲਦੇ ਹੀ ਡੀ. ਸੀ. ਡੀ. ਪੀ. ਐੱਸ ਖਰਬੰਦਾ, ਐੱਸ. ਐੱਸ. ਪੀ. ਸਤਿੰਦਰ ਸਿੰਘ, ਵਿਧਾਇਕ ਨਵਤੇਜ ਸਿੰਘ ਚੀਮਾ ਮੌਕੇ 'ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਲੋਕਾਂ ਨੂੰ ਮੌਕੇ 'ਤੇ ਸੁਰੱਖਿਅਤ ਥਾਵਾਂ 'ਤੇ ਲਿਜਾਣ ਦਾ ਬਚਾਅ ਕਾਰਜ ਸ਼ੁਰੂ ਕੀਤਾ। ਪੰਜਾਬ 'ਚ ਆਏ ਹੜ੍ਹਾਂ ਨੇ ਲੋਕਾਂ ਲਈ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ। ਇਕ ਪਾਸੇ ਜਿੱਥੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ, ਉਥੇ ਹੀ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ।