ਪੰਜਾਬ ਦੇ ਵੱਖ-ਵੱਖ ਜ਼ਿਲਿਆਂ ''ਚ ਹੜ੍ਹ ਦੀ ਸਥਿਤੀ ਗੰਭੀਰ ਹੋਣ ਦੀ ਸੰਭਾਵਨਾ

08/19/2019 7:37:04 PM

ਨੰਗਲ (ਰਾਜਵੀਰ)—  ਉੱਤਰ ਭਾਰਤ 'ਚ ਸਾਲ 1988 ਵਰਗੇ ਭਿਆਨਕ ਹੜ੍ਹ ਦਾ ਖਤਰਾ ਮੰਡਰਾਉਣ ਲੱਗ ਗਿਆ ਹੈ। ਭਾਖੜਾ ਬੰਨ੍ਹ 'ਚ ਪਾਣੀ ਦਾ ਪੱਧਰ ਫਲੱਡ ਗੇਟਾਂ ਤੋਂ ਵਾਧੂ ਪਾਣੀ ਛੱਡੇ ਜਾਣ ਦੇ ਬਾਵਜੂਦ ਅੱਜ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ। ਹਾਲਾਂਕਿ ਭਾਖੜਾ ਬੰਨ੍ਹ ਪ੍ਰਬੰਧਨ ਬੋਰਡ ਨੇ ਪਿਛਲੇ 2 ਦਿਨਾਂ ਤੋਂ ਛੱਡੇ ਜਾ ਰਹੇ ਵਾਧੂ ਪਾਣੀ ਦੀ ਮਾਤਰਾ ਨੂੰ ਦੁੱਗਣੇ ਤੋਂ ਵੀ ਵਾਧੂ ਕਰ ਦਿੱਤਾ ਹੈ। ਇਸ ਦੇ ਬਾਵਜੂਦ ਗੋਬਿੰਦ ਸਾਗਰ ਝੀਲ 'ਚ ਪਾਣੀ ਦੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ 2 ਦਿਨ ਤੋਂ ਸਤਲੁਜ ਦਰਿਆ 'ਚ 19 ਹਜ਼ਾਰ ਕਿਊਸਿਕ ਵਾਧੂ ਪਾਣੀ ਛੱਡਿਆ ਜਾ ਰਿਹਾ ਸੀ, ਜਿਸ ਨਾਲ ਰੂਪਨਗਰ, ਨਵਾਂਸ਼ਹਿਰ, ਜਲੰਧਰ ਸਮੇਤ ਵੱਖ-ਵੱਖ ਜ਼ਿਲਿਆਂ 'ਚ ਹੜ੍ਹ ਦੇ ਹਾਲਾਤ ਬਣ ਗਏ ਹਨ। ਅੱਜ ਪਾਣੀ ਦੀ ਫਲੱਡ ਗੇਟਾਂ ਤੋਂ ਮਾਤਰਾ 40  ਹਜ਼ਾਰ ਕਿਊਸਿਕ ਪਾਣੀ ਕਰ ਦਿੱਤੀ ਗਈ ਹੈ। 

ਬੰਨ੍ਹ ਨਾਲ ਲੱਗਦੇ ਗੋਬਿੰਗ ਸਾਗਰ ਝੀਲ 'ਚ ਉਸ ਸਮੇਂ ਬਰਸਾਤ 'ਚ 3.18 ਲੱਖ ਕਿਊਸਿਕ ਪਾਣੀ ਦੇ ਰਿਕਾਰਡ ਨੂੰ ਤੋੜਦੇ ਪਾਣੀ ਦਾ ਹਿ ਅੰਕੜਾ ਅੱਜ 3.19 ਲੱਖ ਕਿਊਸਿਕ 'ਤੇ ਜਾ ਪਹੁੰਚਿਆ ਹੈ। ਅੱਜ ਬੀ. ਬੀ. ਐੱਮ. ਬੀ. ਨੇ ਵੀ ਫੈਸਲਾ ਲੈਂਦੇ ਹੋਏ ਭਾਖੜਾ ਦੇ ਫਲੱਡ ਗੇਟ ਤੋਂ ਛੱਡੇ ਜਾਣ ਵਾਲੇ ਪਾਣੀ ਦਾ ਪੱਧਰ 19 ਹਜ਼ਾਰ ਤੋਂ ਵੱਧ ਕੇ 40 ਹਜ਼ਾਰ ਕਿਊਸਿਕ ਕਰ ਦਿੱਤਾ, ਜਿਸ ਨਾਲ ਬੰਨ੍ਹ ਤੋਂ ਛੱਡੇ ਜਾਣ ਵਾਲੇ ਪਾਣੀ 'ਚ ਬਿਜਲੀ ਉਤਪਾਦਨ ਲਈ ਚਲਾਈਆਂ ਜਾ ਰਹੀਆਂ ਟਰਬਾਈਨਾਂ ਤੋਂ 32720 ਕਿਊਸਿਕ ਕੱਢਿਆ ਜਾ ਰਿਹਾ ਹੈ। ਅੱਜ ਭਾਖੜਾ ਬੰਨ੍ਹ ਦਾ ਜਲ ਪੱਧਰ 1681.5 ਫੁੱਟ ਤੱਕ ਜਾ ਚੁੱਕਿਆ ਹੈ, ਜੋ ਕਿ ਕੱਲ੍ਹ ਦੇ ਮੁਕਾਬਲੇ 2.5 ਫੁੱਟ ਜ਼ਿਆਦਾ ਹੈ। 

ਭਾਖੜਾ ਡੈਮ ਤੋਂ ਛੱਡੇ ਜਾ ਰਹੇ ਜਲ ਪੱਧਰ ਨਾਲ ਅੱਜ ਨੰਗਲ ਬੰਨ੍ਹ ਤੋਂ ਨਿਕਲਣ ਵਾਲੇ ਸਤਲੁਜ ਦਰਿਆ ਦਾ ਪੱਧਰ ਵੀ 52 ਹਜ਼ਾਰ ਆਕਿਊਸਿਕ ਹੋ ਗਿਆ ਹੈ। ਪਹਿਲਾਂ ਇਹ ਅੰਕੜਾ 32 ਹਜ਼ਾਰ ਸੀ। ਜਿਸ ਤੇਜ਼ੀ ਨਾਲ ਭਾਖੜਾ ਨਾਲ ਲੱਗਦੇ ਗੋਬਿੰਦ ਸਾਗਰ ਝੀਲ 'ਚ ਪਹਾੜਾਂ ਤੋਂ ਪਾਣੀ ਲਗਾਤਾਰ ਆ ਰਿਹਾ ਹੈ। ਉਸ ਨਾਲ ਆਉਣ ਵਾਲੇ ਦਿਨਾਂ 'ਚ ਹਾਲਾਤ ਗੰਭੀਰ ਹੋ ਸਕਦੇ ਹਨ। ਭਾਖੜਾ ਬੰਨ੍ਹ ਮੈਨੇਜਮੈਂਟ ਬੋਰਡ ਨੇ ਆਪਣੇ ਸਾਰੇ ਅਧਿਕਾਰੀਆਂ ਦੀ ਡਿਊਟੀ ਜਲ ਪੱਧਰ ਨੂੰ ਲੈ ਕੇ ਲਗਾਈ ਗਈ ਹੈ। ਹਰ  ਇਕ ਘੰਟੇ ਬਾਅਦ ਜਲ ਪੱਧਰ ਦੀ ਰਿਪੋਰਟ ਬੋਰਡ ਦੇ ਚੰਡੀਗੜ੍ਹ ਦੇ ਮੁੱਖ ਹੈੱਡਕੁਆਰਟਰ ਨੂੰ ਦਿੱਤੀ ਜਾ ਰਹੀ ਹੈ। ਸਤਲੁਜ ਦਰਿਆ ਤੋਂ ਪਾਣੀ ਵਧਣ ਨਾਲ ਪੰਜਾਬ 'ਚ ਇਸ ਦਾ ਨੁਕਸਾਨ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਬੋਰਡ ਨੇ ਜਾਰੀ ਆਦੇਸ਼ 'ਚ ਭਾਖੜਾ ਡੈਮ ਦੇ ਭਾਖੜਾ ਬੰਨ੍ਹ ਦੇ ਸਾਰੇ ਗੇਟਾਂ ਨੂੰ 8 ਫੁੱਟ ਖੋਲ੍ਹਣ ਦੀ ਗੱਲ ਕਹੀ ਹੈ, ਜਿਸ ਨਾਲ 40 ਹਜ਼ਾਰ ਕਿਊਸਿਕ ਪਾਣੀ ਦੀ ਨਿਕਾਸੀ ਯਕੀਨੀ ਕੀਤੀ ਜਾ ਸਕੇ।


shivani attri

Content Editor

Related News