ਵੱਡੀ ਖ਼ਬਰ: ਭਾਖੜਾ ਡੈਮ ਦੇ ਖੋਲ੍ਹੇ ਗਏ ਫਲੱਡ ਗੇਟ ਤੇ ਸਤਲੁਜ ''ਚ ਛੱਡਿਆ ਗਿਆ ਪਾਣੀ, ਵੱਧ ਸਕਦੈ ਖ਼ਤਰਾ

Sunday, Aug 13, 2023 - 05:01 PM (IST)

ਵੱਡੀ ਖ਼ਬਰ: ਭਾਖੜਾ ਡੈਮ ਦੇ ਖੋਲ੍ਹੇ ਗਏ ਫਲੱਡ ਗੇਟ ਤੇ ਸਤਲੁਜ ''ਚ ਛੱਡਿਆ ਗਿਆ ਪਾਣੀ, ਵੱਧ ਸਕਦੈ ਖ਼ਤਰਾ

ਰੂਪਨਗਰ (ਵੈੱਬ ਡੈਸਕ)- ਭਾਖੜਾ ਡੈਮ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਬੀ.ਬੀ.ਐੱਮ.ਬੀ. ਵੱਲੋਂ ਭਾਖੜਾ ਡੈਮ ਦੇ ਫਲੱਡ ਗੇਟ ਕੁਝ ਸਮੇਂ ਲਈ ਇਕ ਫੁੱਟ ਤੱਕ ਟੈਸਟਿੰਗ ਲਈ ਖੋਲ੍ਹ ਦਿੱਤੇ ਗਏ ਹਨ। ਪ੍ਰਸ਼ਾਸਨ ਵੱਲੋਂ 73 ਹਜ਼ਾਰ ਕਿਊਸਿਕ ਪਾਣੀ ਦੀ ਆਮਦ ਨੂੰ ਵੇਖਦੇ ਹੋਏ ਚੰਡੀਗੜ੍ਹ ਵਿਖੇ ਕੱਲ੍ਹ ਸਵੇਰੇ ਮੀਟਿੰਗ ਰੱਖੀ ਗਈ ਹੈ। ਉਥੇ ਹੀ ਅੱਜ ਸਵੇਰੇ ਪਾਣੀ ਦਾ ਪੱਧਰ 1671.27 ਮਾਪਿਆ ਗਿਆ ਹੈ, ਖ਼ਤਰੇ ਦੇ ਨਿਸ਼ਾਨ ਤੋਂ ਕੁਝ ਹੇਠਾਂ ਰਹਿ ਗਿਆ ਸੀ। ਇਸੇ ਦਰਮਿਆਨ ਬੀ. ਬੀ. ਐੱਮ. ਬੀ. ਵੱਲੋਂ ਫਲੱਡ ਗੇਟ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ। ਇਹ ਸਾਰਾ ਪਾਣੀ ਸਤਲੁਜ ਦਰਿਆ ਵਿਚ ਛੱਡਿਆ ਜਾ ਰਿਹਾ ਹੈ। 

PunjabKesari

ਬੀ. ਬੀ. ਐੱਮ. ਬੀ. ਰੈਗੂਲੇਸ਼ਨ ਦੇ ਡਿਜ਼ਾਇਨ ਇੰਜੀਨੀਅਰਾਂ ਵੱਲੋਂ ਜਾਰੀ ਕੀਤੀ ਗਈ ਚਿੱਠੀ ਮੁਤਾਬਕ ਸਤਲੁਜ ਦਰਿਆ ਵਿਚ ਨੰਗਲ ਡੈਮ ਰਾਹੀਂ 27 ਹਜ਼ਾਰ 500 ਕਿਊਸਿਕ ਪਾਣੀ ਛੱਡਿਆ ਜਾਵੇਗਾ। ਪਹਿਲਾਂ ਇਹ ਪਾਣੀ 19 ਹਜ਼ਾਰ 400 ਕਿਊਸਿਕ ਸੀ ਅਤੇ ਹੁਣ ਇਹ ਆਮਦ  ਵਧਾ ਦਿੱਤੀ ਗਈ ਹੈ। ਭਾਖੜਾ ਡੈਮ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ ਅਤੇ ਖ਼ਤਰੇ ਦੇ ਨਿਸ਼ਾਨ ਤੋਂ 8 ਫੁੱਟ ਦੀ ਦੂਰੀ 'ਤੇ ਹੀ ਰਹਿ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਜੇਕਰ ਭਾਖੜਾ ਡੈਮ ਦੇ ਸਾਰੇ ਗੇਟ ਖੋਲ੍ਹ ਦਿੱਤੇ ਜਾਂਦੇ ਹਨ ਤਾਂ ਬੀ. ਬੀ. ਐੱਮ. ਬੀ. ਪ੍ਰਸ਼ਾਸਨ ਵੱਲੋਂ ਸਾਰੇ ਫਲੱਡ ਗੇਟ ਖੋਲ੍ਹਣ ਲਈ ਮਜਬੂਰ ਹੋਣਾ ਪੈ ਸਕਦਾ ਹੈ, ਜੋਕਿ ਪੰਜਾਬ ਲਈ ਖ਼ਤਰੇ ਦੀ ਘੰਟੀ ਹੋਵੇਗੀ। 

 

ਇਹ ਵੀ ਪੜ੍ਹੋ-ਆਜ਼ਾਦੀ ਦਿਹਾੜੇ 'ਤੇ ਤੀਜੀ ਅੱਖ ਨਾਲ ਰਹੇਗੀ ਜਲੰਧਰ ਸ਼ਹਿਰ ’ਤੇ ਨਜ਼ਰ, ਅਧਿਕਾਰੀਆਂ ਨੂੰ ਮਿਲੇ ਇਹ ਸਖ਼ਤ ਹੁਕਮ

ਬੇਸ਼ੱਕ ਭਾਖੜਾ ਮੈਨੇਜਮੈਂਟ ਵੱਲੋਂ ਹੁਣ ਤੱਕ ਸਹੀ ਰਣਨੀਤੀ ਤਹਿਤ ਆਪਣੇ ਮੁਲਾਂਕਣ ਅਨੁਸਾਰ ਪਾਣੀ ਛੱਡਿਆ ਗਿਆ ਹੈ ਪਰ ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਕੁਝ ਚਿੰਤਾ ਜ਼ਰੂਰ ਵੱਧ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਗਲੇ 10 ਦਿਨਾਂ ਦੀ ਉਡੀਕ ਕਰਨ ਦੀ ਬਜਾਏ ਭਾਖੜਾ ਡੈਮ ਤੋਂ ਥੋੜ੍ਹਾ-ਥੋੜ੍ਹਾ ਪਾਣੀ ਛੱਡ ਕੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। 

ਇਹ ਵੀ ਪੜ੍ਹੋ-ਜਲੰਧਰ ਤੋਂ ਵੱਡੀ ਖ਼ਬਰ, ਦਿੱਲੀ-ਕਟੜਾ ਐਕਸਪ੍ਰੈੱਸ ਵੇਅ ਦੀ ਉਸਾਰੀ ਮੌਕੇ 60 ਫੁੱਟ ਡੂੰਘੇ ਬੋਰ ’ਚ ਡਿੱਗਿਆ ਇੰਜੀਨੀਅਰ


ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News