ਹੜ੍ਹ ਨੇ ਤਬਾਹ ਕੀਤੀਆਂ ਕਰੋੜਾਂ ਦੀਆਂ ਗੱਡੀਆਂ, ਦੇਖੋ ਕਿਵੇਂ ਪਾਣੀ ’ਚ ਡੁੱਬੀਆਂ ਲਗਜ਼ਰੀ ਕਾਰਾਂ
Friday, Jul 14, 2023 - 06:26 PM (IST)
ਪਟਿਆਲਾ (ਕੰਵਲਜੀਤ ਕੰਬੋਜ) : ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿਚ ਪੈ ਰਹੇ ਮੀਂਹ ਕਾਰਣ ਜਿੱਥੇ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ, ਉਥੇ ਹੀ ਕਈ ਜਾਨਾਂ ਵੀ ਜਾ ਚੁੱਕੀਆਂ ਹਨ। ਭਾਵੇਂ ਸਰਕਾਰ ਵਲੋਂ ਰਾਹਤ ਕਾਰਜ ਪਹਿਲੇ ਦਿਨ ਤੋਂ ਹੀ ਜਾਰੀ ਹਨ ਪਰ ਇਸ ਦੇ ਬਾਵਜੂਦ ਦਰਿਆਵਾਂ ਵਿਚ ਪਾਣੀ ਦਾ ਪੱਧਰ ਖ਼ਤਰੇ ’ਤੇ ਨਿਸ਼ਾਨ ’ਤੇ ਹੈ। ਦੂਜੇ ਪਾਸੇ ਪਟਿਆਲਾ ਦੇ ਦੇਵੀਗੜ੍ਹ ਰੋਡ ਸਥਿਤ ਲਗਜ਼ਰੀ ਗੱਡੀਆਂ ਦੀ ਵਰਕਸ਼ਾਪ ’ਤੇ ਵੀ ਹੜ੍ਹ ਕਾਰਣ ਭਾਰੀ ਨੁਕਸਾਨ ਹੋਇਆ ਹੈ। ਜਿੱਥੇ ਲਗਭਗ 10-11 ਲਗਜ਼ਰੀ ਗੱਡੀਆਂ ਤਬਾਹ ਹੋ ਗਈਆਂ ਹਨ।
ਇਹ ਵੀ ਪੜ੍ਹੋ : ਪਾਤੜਾਂ ’ਚ 8ਵੀਂ ਜਮਾਤ ਦੀ ਕੁੜੀ ਦਾ ਬਲਾਤਕਾਰ ਤੋਂ ਬਾਅਦ ਕਤਲ, ਵਾਰਦਾਤ ਕਰਕੇ ਇੰਸਟਾ ’ਤੇ ਲਾਈਵ ਹੋਇਆ ਮੁੰਡਾ
ਵਰਕਸ਼ਾਪ ਦੇ ਮਾਲਕ ਨੇ ਦੱਸਿਆ ਕਿ ਜਦੋਂ ਸਾਨੂੰ ਪਤਾ ਲੱਗਾ ਪਾਣੀ ਆ ਰਿਹਾ ਹੈ ਤਾਂ ਅਸੀਂ ਇੱਥੇ ਪਹੁੰਚੇ ਪਰ ਜਦੋਂ ਤਕ ਅਸੀਂ ਆਏ ਉਸ ਤੋਂ ਪਹਿਲਾਂ ਹੀ ਪਾਣੀ ਆ ਚੁੱਕਾ ਸੀ ਅਤੇ ਸਾਰੀਆਂ ਗੱਡੀਆਂ ਬਰਬਾਦ ਹੋ ਚੁੱਕੀਆਂ ਸਨ। ਇਨ੍ਹਾਂ ਦੀ ਕੀਮਤ ਬਹੁਤ ਜ਼ਿਆਦਾ ਹੈ ਜੋ ਅਸੀਂ ਨੁਕਸਾਨ ਨਹੀਂ ਭਰ ਸਕਦੇ। ਇਹ ਉਹ ਗੱਡੀਆਂ ਹਨ, ਜਿਹੜੀਆਂ ਲੋਕ ਇੱਥੇ ਠੀਕ ਹੋਣ ਲਈ ਜਾਂ ਸਰਵਿਸ ਹੋਣ ਲਈ ਦੇ ਕੇ ਗਏ ਸਨ। ਮਾਲਕ ਨੇ ਕਿਹਾ ਕਿ ਕੁਦਰਤੀ ਦੀ ਇਸ ਆਫਤ ਨੇ ਉਨ੍ਹਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ।
ਇਹ ਵੀ ਪੜ੍ਹੋ : ਸ਼ਾਮ ਢਲਦੇ ਅੱਯਾਸ਼ੀ ਦਾ ਅੱਡਾ ਬਣ ਜਾਂਦੀ ਲੁਧਿਆਣਾ ਦੀ ਸਬਜ਼ੀ ਮੰਡੀ, ਜ਼ੋਰਾਂ ਨਾਲ ਚੱਲਦਾ ਜਿਮਸ ਫਰੋਸ਼ੀ ਦਾ ਧੰਦਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8