ਚੰਡੀਗੜ੍ਹ ''ਚ ਧੁੰਦ ਅਤੇ ਕੋਹਰੇ ਦੇ ਕਾਰਨ 3 ਉਡਾਣਾਂ ਰੱਦ, 16 ਉਡਾਣਾਂ ਹੋਈਆਂ ਲੇਟ
Tuesday, Jan 03, 2023 - 03:04 PM (IST)

ਚੰਡੀਗੜ੍ਹ (ਲਲਨ) : ਸ਼ਹਿਰ 'ਚ ਧੁੰਦ ਅਤੇ ਕੋਹਰੇ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਇਸ ਦੇ ਨਾਲ ਹੀ ਇਸ ਦਾ ਅਸਰ ਟ੍ਰੈਫਿਕ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਸ਼ਹਿਰ 'ਚ ਵਿਜ਼ੀਬਿਲਟੀ ਘੱਟ ਹੋਣ ਕਾਰਨ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਹਵਾਈ ਅੱਡਾ ਚੰਡੀਗੜ੍ਹ ਤੋਂ 3 ਫਲਾਈਟਾਂ ਨੂੰ ਰੱਦ ਕਰ ਦਿੱਤਾ ਗਿਆ। ਇਸ ਦੇ ਨਾਲ ਹੀ 16 ਫਲਾਈਟਾਂ ਲੇਟ ਹੋ ਗਈਆਂ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਦੇਰ ਤੱਕ ਉਡੀਕ ਕਰਨੀ ਪਈ। ਦਿੱਲੀ-ਚੰਡੀਗੜ੍ਹ ਵਿਚਕਾਰ ਚੱਲਣ ਵਾਲੀ ਸਭ ਤੋਂ ਤੇਜ਼ ਵੰਦੇ ਭਾਰਤ ਰੇਲ ਗੱਡੀ ਆਪਣੇ ਨਿਰਧਾਰਿਤ ਸਮੇਂ ਤੋਂ ਚੰਡੀਗੜ੍ਹ 10 ਮਿੰਟ ਲੇਟ ਪਹੁੰਚੀ।
ਟਰੇਨ ਨੰਬਰ 12231 ਲਖਨਊ-ਚੰਡੀਗੜ੍ਹ ਸੁਪਰਫਾਸਟ ਟਰੇਨ ਆਪਣੇ ਨਿਰਧਾਰਿਤ ਸਮੇਂ ਤੋਂ 5 ਘੰਟੇ ਲੇਟ ਪਹੁੰਚੀ। ਇਸ ਦੇ ਨਾਲ ਹੀ ਟਰੇਨ ਨੰਬਰ 15011 ਲਖਨਊ-ਚੰਡੀਗੜ੍ਹ ਵੀ 4.30 ਘੰਟੇ ਦੀ ਦੇਰੀ ਨਾਲ ਚੱਲੀ। ਜਦੋਂ ਕਿ ਹਾਵੜਾ-ਕਾਲਕਾ ਮੇਲ ਆਪਣੇ ਨਿਰਧਾਰਿਤ ਸਮੇਂ ਤੋਂ 3:30 ਘੰਟੇ ਦੀ ਦੇਰੀ ਨਾਲ ਚੱਲ ਰਹੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੀ. ਈ. ਓ. ਰਾਕੇਸ਼ ਰੰਜਨ ਸਹਾਏ ਨੇ ਦੱਸਿਆ ਕਿ ਸਵੇਰੇ ਤੇਜ਼ ਧੁੰਦ ਕਾਰਨ ਹਵਾਈ ਅੱਡੇ ‘ਤੇ ਵਿਜ਼ੀਬਿਲਟੀ ਜ਼ੀਰੋ ਸੀ। ਸਵੇਰ ਹੋਣ ਕਾਰਨ ਰਵਾਨਗੀ ਅਤੇ ਪਹੁੰਚਣ ਵਾਲੀਆਂ ਉਡਾਣਾਂ ਆਪਣੇ ਨਿਰਧਾਰਿਤ ਸਮੇਂ ਤੋਂ ਲੇਟ ਹੋ ਗਈਆਂ। ਜਦਕਿ 3 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਤਿੰਨ ਉਡਾਨਾਂ ਰਹੀਆਂ ਰੱਦ
6ਈ 6245/2177 ਚੰਡੀਗੜ੍ਹ-ਦਿੱਲੀ
6ਈ 6552/6052 ਚੰਡੀਗੜ੍ਹ-ਦਿੱਲੀ
6ਈ 6051/6056 ਚੰਡੀਗੜ੍ਹ-ਅਹਿਮਦਾਬਾਦ