ਕਾਰ ਟੈਂਕਰ ਨਾਲ ਟਕਰਾਈ, ਇਕੋ ਪਰਿਵਾਰ ਦੇ 5 ਜੀਅ ਜ਼ਖਮੀ
Friday, Feb 23, 2018 - 02:33 AM (IST)

ਸੁਨਾਮ, ਊਧਮ ਸਿੰਘ ਵਾਲਾ, (ਮੰਗਲਾ, ਬਾਂਸਲ)— ਸੜਕ ਹਾਦਸੇ 'ਚ 5 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੁਪਹਿਰ ਸਮੇਂ ਇਕ ਕਾਰ, ਜੋ ਬਠਿੰਡਾ ਤੋਂ ਘਰਾਚੋਂ ਜਾ ਰਹੀ ਸੀ, ਵਿਚ ਹਰੀ ਚਰਨ ਦਾਸ ਗੋਇਲ ਆਪਣੀ ਪਤਨੀ, ਨਵੇਂ ਵਿਆਹੇ ਪੁੱਤ ਅਤੇ ਨੂੰਹ ਤੋਂ ਇਲਾਵਾ ਆਪਣੇ ਦੂਜੇ ਬੇਟੇ ਦੇ ਨਾਲ ਸਵਾਰ ਸੀ। ਪਰਿਵਾਰ ਘਰਾਚੋਂ 'ਚ ਇਕ ਡੇਰੇ ਵਿਚ ਮੱਥਾ ਟੇਕਣ ਜਾ ਰਿਹਾ ਸੀ। ਜਿਉਂ ਹੀ ਕਾਰ ਪਟਿਆਲਾ ਰੋਡ 'ਤੇ ਸਥਿਤ ਸੰਗਰੂਰ ਕੈਂਚੀਆਂ ਦੇ ਕੋਲ ਪਹੁੰਚੀ ਤਾਂ ਇਕ ਤੇਲ ਵਾਲੇ ਟੈਂਕਰ ਨਾਲ ਟਕਰਾਅ ਗਈ।
ਇਸ ਹਾਦਸੇ 'ਚ ਹਰੀ ਚਰਨ ਦਾਸ ਗੋਇਲ, ਨਵੀਤ, ਪੁਨੀਤ, ਨੂੰਹ ਆਈਨਾ ਅਤੇ ਪਤਨੀ ਸੁਮਨ ਰਾਣੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਅਤੇ ਹੋਰ ਲੋਕਾਂ ਨੇ ਕਾਰ 'ਚੋਂ ਕੱਢਿਆ ਅਤੇ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ।