ਨਾਭਾ : ਵੱਖ-ਵੱਖ ਸੜਕ ਹਾਦਸਿਆਂ ''ਚ ਪੰਜ ਵਿਅਕੀਤ ਜ਼ਖਮੀ

Sunday, Jun 17, 2018 - 04:23 PM (IST)

ਨਾਭਾ : ਵੱਖ-ਵੱਖ ਸੜਕ ਹਾਦਸਿਆਂ ''ਚ ਪੰਜ ਵਿਅਕੀਤ ਜ਼ਖਮੀ

ਨਾਭਾ (ਰਾਹੁਲ) — ਨਾਭਾ ਵਿਖੇ ਮੀਂਹ ਦੇ ਕਾਰਨ ਨਾਭਾ ਮਲੇਰਕੋਟਲਾ ਰੋਡ ਸਥਿਤ ਪਿੰਡ ਦੋਦਾ ਦੇ ਨਜ਼ਦੀਕ ਦੋ ਵੱਖ-ਵੱਖ ਸੜਕ ਹਾਦਸੇ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪਹਿਲਾਂ ਹਾਦਸਾ ਦੋਦਾ ਨਜ਼ਦੀਕ ਖੜ੍ਹੇ ਟਰੱਕ 'ਚ ਟੈਂਪੂ ਜਾ ਵੱਜਣ ਨਾਲ ਵਾਪਰਿਆ, ਜਿਸ 'ਚ ਚਾਰ ਵਿਅਕਤੀ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲੈ ਜਾਇਆ ਗਿਆ ਤਾਂ ਉਨ੍ਹਾਂ 'ਚੋਂ ਤਿੰਨ ਦੀ ਹਾਲਤ ਗੰਭੀਰ ਬਣੀ ਹੋਣ ਕਾਰਨ ਉਨ੍ਹਾਂ ਨੂੰ ਰਾਜਿੰਦਰ ਹਸਪਤਾਲ ਰੈਫਰ ਕਰ ਦਿੱਤਾ ਗਿਆ। 
ਦੂਜਾ ਹਾਦਸਾ ਵੀ ਬਿੱਲਕੁਲ ਉਥੇ ਹੀ ਵਾਪਰਿਆ, ਜਿਥੇ ਸਵਿੱਫਟ ਕਾਰ ਸੜਕ ਤੇ ਸਲਿੱਪ ਹੁੰਦੀ ਹੋਈ ਬੇਕਾਬੂ ਹੋ ਕੇ ਖਤਾਨਾ 'ਚ ਜਾ ਗਿਰੀ ਤੇ ਕਾਰ ਚਾਲਕ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਮੌਕੇ 'ਤੇ ਮੌਜੂਦ ਪਿੰਡ ਵਾਸੀ ਰਜਨੀਸ਼ ਕੁਮਾਰ ਨੇ ਦੱਸਿਆ ਕਿ ਸੜਕ 'ਤੇ ਲੁੱਕ ਜ਼ਿਆਦਾ ਪਾਉਣ ਕਾਰਨ ਸੜਕ ਪਲੇਨ ਹੋ ਗਈ ਹੈ ਤੇ ਮੀਂਹ ਕਾਰਨ ਹਾਦਸੇ ਵਾਪਰ ਰਹੇ ਹਨ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਸਥਾਨਕ ਪੁਲਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ।


Related News