ਮਾਛੀਵਾੜਾ ''ਚ ''ਕੋਰੋਨਾ'' ਨੇ ਦਿੱਤੀ ਦਸਤਕ, ਪਹਿਲੇ ਪਾਜ਼ੇਟਿਵ ਕੇਸ ਦੀ ਪੁਸ਼ਟੀ
Monday, May 04, 2020 - 09:06 AM (IST)
ਮਾਛੀਵਾੜਾ (ਟੱਕਰ) : ਪੂਰੀ ਦੁਨੀਆ 'ਚ ਤੜਥੱਲੀ ਮਚਾਉਣ ਵਾਲੇ ਕੋਰੋਨਾ ਵਾਇਰਸ ਨੇ ਮਾਛੀਵਾੜਾ ਸਾਹਿਬ 'ਚ ਵੀ ਦਸਤਕ ਦੇ ਦਿੱਤੀ ਹੈ। ਮਾਛੀਵਾੜਾ ਬਲਾਕ 'ਚ ਐਤਵਾਰ ਦੇਰ ਰਾਤ ਕੋਰੋਨਾ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਗਈ। ਮਾਛੀਵਾੜਾ ਦੇ ਮੁਬਾਰਕਪੁਰ ਦੇ ਰਹਿਣ ਵਾਲੇ ਮਿੱਤਰ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਮਿੱਤਰ ਸਿੰਘ ਕੰਬਾਈਨਾਂ ਦਾ ਕੰਮ ਕਰਦਾ ਹੈ ਅਤੇ ਇਸ ਦੇ ਚੱਲਦਿਆਂ ਹੀ ਉਹ ਮੱਧ ਪ੍ਰਦੇਸ਼ ਚਲਾ ਗਿਆ ਸੀ, ਜਿਸ ਤੋਂ ਬਾਅਦ ਮਹਾਂਰਾਸ਼ਟਰ ਦੇ ਸ੍ਰੀ ਹਜੂਰ ਸਾਹਿਬ ਗੁਰਦੁਆਰਾ 'ਚ ਚਲਾ ਗਿਆ।
ਹਜੂਰ ਸਾਹਿਬ ਤੋਂ ਬਾਕੀ ਸ਼ਰਧਾਲੂਆਂ ਨਾਲ ਬੱਸ ਰਾਹੀਂ ਜਦੋਂ ਮਿੱਤਰ ਸਿੰਘ ਲੁਧਿਆਣਾ ਵਾਪਸ ਪਰਤਿਆ ਤਾਂ ਉਸ ਦੇ ਕੋਰੋਨਾ ਸਬੰਧੀ ਟੈਸਟ ਕੀਤੇ ਗਏ, ਜਿਸ ਤੋਂ ਬਾਅਦ ਉਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਫਿਲਹਾਲ ਮਿੱਤਰ ਸਿੰਘ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਜੇਰੇ ਇਲਾਜ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਮਿੱਤਰ ਸਿੰਘ ਅਜੇ ਆਪਣੇ ਪਰਿਵਾਰ ਨੂੰ ਮਿਲਣ ਲਈ ਮੁਬਾਰਕਪੁਰ ਪਿੰਡ ਨਹੀਂ ਆਇਆ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਾਛੀਵਾੜਾ 'ਚ ਕੋਰੋਨਾ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਸੀ ਪਰ ਮਿੱਤਰ ਸਿੰਘ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹੁਣ ਮਾਛੀਵਾੜਾ ਦੇ ਲੋਕਾਂ ਨੂੰ ਬਹੁਤ ਹੀ ਸਾਵਧਾਨੀ ਰੱਖਣੀ ਪਵੇਗੀ।