8 ਜਨਵਰੀ ਨੂੰ ਚੰਡੀਗੜ੍ਹ ਤੋਂ ਉਡੇਗੀ ਨੰਦੇੜ ਲਈ ਪਹਿਲੀ ਉਡਾਣ, ਸਭ ਸੀਟਾਂ ਬੁੱਕ

Sunday, Jan 06, 2019 - 08:09 PM (IST)

8 ਜਨਵਰੀ ਨੂੰ ਚੰਡੀਗੜ੍ਹ ਤੋਂ ਉਡੇਗੀ ਨੰਦੇੜ ਲਈ ਪਹਿਲੀ ਉਡਾਣ, ਸਭ ਸੀਟਾਂ ਬੁੱਕ

ਚੰਡੀਗੜ੍ਹ (ਵੈਬ ਡੈਸਕ)-ਸਿੱਖ ਸ਼ਰਧਾਲੂਆਂ ਲਈ 8 ਜਨਵਰੀ ਦਾ ਦਿਨ ਖਾਸ ਸੌਗਾਤ ਲੈ ਕੇ ਆ ਰਿਹਾ ਹੈ। ਇਸ ਦਿਨ ਤੋਂ ਚੰਡੀਗੜ੍ਹ ਤੋਂ ਨੰਦੇੜ (ਮਹਾਰਾਸ਼ਟਰ) ਲਈ ਸਿੱਧੀ ਹਵਾਈ ਸੇਵਾ ਸ਼ੁਰੂ ਹੋ ਜਾਵੇਗੀ। ਇਸ ਹਵਾਈ ਸੇਵਾ ਦੇ ਸ਼ੁਰੂ ਹੋਣ ਨਾਲ ਤਖਤ ਸ੍ਰੀ ਹਜ਼ੂਰ ਸਾਹਿਬ  ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਵਿਸ਼ੇਸ਼ ਸਹੂਲਤ ਮਿਲੇਗੀ। ਇਹ ਹਵਾਈ ਸੇਵਾ ਹਫਤੇ ‘ਚ 2 ਦਿਨ ਮੰਗਲਵਾਰ ਤੇ ਬੁੱਧਵਾਰ ਨੂੰ ਉਡਾਰੀ ਭਰਿਆ ਕਰੇਗੀ। ਫਲਾਇਟ ਨੰਬਰ 817 ਚੰਡੀਗੜ੍ਹ ਤੋਂ ਨੰਦੇੜ ਲਈ ਸਵੇਰੇ 9.10 ਵਜੇ ਰਵਾਨਾ ਹੋਵੇਗੀ ਤੇ ਨੰਦੇੜ ਵਿਖੇ 11:30 ਵਜੇ ਪਹੁੰਚੇਗੀ। ਇਸੇ ਤਰ੍ਹਾਂ ਨੰਦੇੜ ਤੋਂ 12:05 ਵਜੇ ਫਲਾਇਟ ਰਵਾਨਾ ਹੋਵੇਗੀ, ਜੋਕਿ ਚੰਡੀਗੜ੍ਹ ਵਿਖੇ ਦੁਪਹਿਰ 2:20 ਵਜੇ ਪਹੁੰਚੇਗੀ।

8 ਜਨਵਰੀ ਨੂੰ  ਸ਼ੁਰੂ ਹੋਣ ਜਾ ਰਹੀ ਇਸ ਫਲਾਇਟ ਦੀ ਪਹਿਲੀ ਉਡਾਣ ਲਈ ਸਾਰੀਆਂ ਸੀਟਾਂ ਪਹਿਲਾਂ ਹੀ ਬੁੱਕ ਹੋ ਗਈਆਂ ਹਨ। ਹਵਾਈ ਜਹਾਜ ਏ. ਬੀ.-320 ਨਿਓ ਏਅਰਕਰਾਫਟ 162 ਸੀਟਾਂ ਦੀ ਸਮਰਥਾ ਵਾਲਾ ਹੈ ਤੇ ਇਸ ਏਅਰਕਰਾਫਟ ਦੀਆਂ ਸਭ ਸੀਟਾਂ ਪਹਿਲਾਂ ਤੋਂ ਹੀ ਯਾਤਰੀ ਬੁਕ ਕਰਵਾ ਚੁੱਕੇ ਹਨ। ਏਅਰ ਇੰਡੀਆਂ ਦੇ ਏਅਰਪੋਰਟ ਮੈਨੇਜ਼ਰ ਜਿੰਦਲ ਮੁਤਾਬਕ ਏਅਰ ਇੰਡੀਆਂ ਦੇ ਇਸ ਜਹਾਜ਼ ‘ਚ ਕੁਲ 150 ਇਕੋਨਮੀ ਕਲਾਸ ਸੀਟਾਂ ਤੇ 12 ਬਿਜਨੈਸ ਕਲਾਸ ਸੀਟਾਂ ਹਨ। ਪਹਿਲੀ ਫਲਾਇਟ ਦੀਆਂ ਸਭ ਟਿਕਟਾ ਵਿਕ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਫਿਲਹਾਲ ਇਹ ਫਲਾਇਟ ਮੰਗਲਵਾਰ ਤੇ ਬੁੱਧਵਾਰ ਨੂੰ ਹੀ ਉਡਾਣ ਭਰੀਆਂ ਕਰੇਗੀ ਪਰ ਯਾਤਰੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਆਉਣ ਵਾਲੇ ਦਿਨਾਂ ‘ਉਡਾਨ’ ਦੇ ਦਿਨਾਂ ਦੀ ਗਿਣਤੀ ਵਧਾਈ ਵੀ ਜਾ ਸਕਦੀ ਹੈ।


author

DILSHER

Content Editor

Related News