ਕੋਰੋਨਾ ਵਾਇਰਸ ਕਾਰਣ ਪਹਿਲਾ ਕੇਸ ਦਰਜ, ਜਿਮ ਮਾਲਕ ਗ੍ਰਿਫਤਾਰ

Saturday, Mar 21, 2020 - 01:11 AM (IST)

ਕੋਰੋਨਾ ਵਾਇਰਸ ਕਾਰਣ ਪਹਿਲਾ ਕੇਸ ਦਰਜ, ਜਿਮ ਮਾਲਕ ਗ੍ਰਿਫਤਾਰ

ਲੁਧਿਆਣਾ, (ਮਹੇਸ਼)— ਕੋਰੋਨਾ ਵਾਇਰਸ ਕਾਰਣ ਪਹਿਲਾ ਅਪਰਾਧਕ ਕੇਸ ਦਰਜ ਕਰ ਕੇ ਇਕ ਜਿਮ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ 'ਤੇ ਦੋਸ਼ ਹੈ ਕਿ ਉਸ ਨੇ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਮੁਜ਼ਰਮ ਦੀ ਪਛਾਣ ਨੂਰਵਾਲਾ ਰੋਡ ਜੈਨ ਕਾਲੋਨੀ ਦੇ ਚੰਦਰ ਸ਼ਰਮਾ ਵਜੋਂ ਹੋਈ ਹੈ।
ਜਾਂਚ ਅਧਿਕਾਰੀ ਏ. ਐੱਸ. ਆਈ. ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਹਿਤਿਆਤ ਵਜੋਂ ਪ੍ਰਸ਼ਾਸਨ ਵਲੋਂ ਹੁਕਮ ਪਾਸ ਕਰਕੇ ਜਿਮ ਆਦਿ ਵਰਗੇ ਅਦਾਰੇ ਖੋਲ੍ਹਣ 'ਤੇ ਪਾਬੰਦੀ ਲਗਾ ਰਹੀ ਹੈ, ਬਾਵਜੂਦ ਇਸ ਦੇ ਦੋਸ਼ੀ ਨੇ ਸਵਰਣ ਪਾਰਕ ਦੇ ਕੋਲ ਆਪਣਾ ਜਿਮ ਖੋਲ੍ਹ ਕੇ ਰੱਖਿਆ ਸੀ। ਅਜਿਹਾ ਕਰ ਕੇ ਦੋਸ਼ੀ ਨੇ ਸਰਕਾਰੀ ਹੁਕਮਾਂ ਦਾ ਉਲੰਘਣ ਕੀਤਾ ਹੈ, ਜਿਸ ਕਾਰਨ ਕੇਸ ਦਰਜ ਕਰ ਕੇ ਉਸ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ।


author

KamalJeet Singh

Content Editor

Related News