ਪਹਿਲਾਂ ਕੀਤੀ ਲੜਕੀ ਨਾਲ ਛੇੜਛਾੜ, ਵਿਰੋਧ ਕਰਨ ''ਤੇ ਮਾਮੇ-ਭਰਾ ਨੂੰ ਕੀਤਾ ਜ਼ਖਮੀ

03/04/2018 7:04:58 AM

ਜਲੰਧਰ, (ਸ਼ੋਰੀ)- ਸ਼ੁੱਕਰਵਾਰ ਨੂੰ ਦੋਆਬਾ ਚੌਕ ਦੇ ਕੋਲ ਇਕ ਨੌਜਵਾਨ ਨੇ ਆਪਣੇ ਹਥਿਆਰਬੰਦ ਸਾਥੀਆਂ ਨਾਲ ਮਿਲ ਕੇ ਮਾਮੇ ਤੇ ਭਾਣਜੇ 'ਤੇ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਹਮਲਾਵਰਾਂ ਕੋਲੋਂ ਕਿਸੇ ਤਰ੍ਹਾਂ ਉਨ੍ਹਾਂ ਜਾਨ ਬਚਾਈ ਤੇ ਸਿਵਲ ਹਸਪਤਾਲ ਦਾਖਲ ਹੋਏ। 
ਜ਼ਖਮੀ ਰਿਸ਼ੀ ਵਰਮਾ ਉਰਫ ਬੰਟੂ ਪੁੱਤਰ ਰਾਜਿੰਦਰ ਕੁਮਾਰ ਵਾਸੀ ਸ਼ੰਕਰ ਗਾਰਡਨ ਨੇ ਦੱਸਿਆ ਕਿ ਉਸ ਦੀ ਰਿਸ਼ਤੇਦਾਰ ਲੜਕੀ ਨੂੰ ਕੋਟ ਕਿਸ਼ਨ ਚੰਦ ਵਾਸੀ ਇਕ ਨੌਜਵਾਨ ਕਾਫੀ ਦੇਰ ਤੋਂ ਤੰਗ ਕਰਦਾ ਸੀ ਤੇ ਅਕਸਰ ਛੇੜਖਾਨੀ ਕਰਦਾ ਰਹਿੰਦਾ ਸੀ। ਇਸ ਬਾਰੇ ਮੁਹੱਲੇ ਦੇ ਪਤਵੰਤੇ ਕਈ ਵਾਰ ਉਸ ਨੂੰ ਸਮਝਾ ਵੀ ਚੁੱਕੇ ਸਨ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਇਸ ਬਾਰੇ ਉਨ੍ਹਾਂ ਨੌਜਵਾਨ ਨਾਲ ਗੱਲ ਕੀਤੀ ਤਾਂ ਉਸ ਨੇ ਦੋਆਬਾ ਚੌਕ ਕੋਲ ਬੁਲਾਇਆ। 
PunjabKesari
ਜ਼ਖਮੀ ਰਿਸ਼ੀ ਨੇ ਦੱਸਿਆ ਕਿ ਉਹ ਆਪਣੇ ਭਾਣਜੇ ਨੀਰਜ ਨਾਲ ਉਸ ਨੌਜਵਾਨ ਨੂੰ ਸਮਝਾਉਣ ਪਹੁੰਚੇ ਤਾਂ ਮਿੱਥੀ ਯੋਜਨਾ ਅਨੁਸਾਰ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦੇ ਸਿਰ ਤੇ ਨੱਕ 'ਤੇ ਲੋਹੇ ਦੇ ਪੰਚ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਨੂੰ ਬਚਾਉਣ ਆਏ ਉਸ ਦੇ ਭਾਣਜੇ 'ਤੇ ਵੀ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਥਾਣਾ 3 ਦੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਸੀ। 


Related News