ਫਿਰੋਜਪੁਰ : ਹਸਪਤਾਲ 'ਚ ਲੋਕਾਂ ਨੇ ਕੀਤੀ ਭੰਨਤੋੜ, ਦਹਿਸ਼ਤ ਦਾ ਮਾਹੌਲ

Monday, Feb 25, 2019 - 05:52 PM (IST)

ਫਿਰੋਜਪੁਰ : ਹਸਪਤਾਲ 'ਚ ਲੋਕਾਂ ਨੇ ਕੀਤੀ ਭੰਨਤੋੜ, ਦਹਿਸ਼ਤ ਦਾ ਮਾਹੌਲ

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਸ਼ਹਿਰ ਦੇ ਮਿਸ਼ਨ ਹਸਪਤਾਲ 'ਚ ਬੀਤੀ ਦੇਰ ਰਾਤ ਤਿੰਨ ਗੱਡੀਆਂ 'ਚ ਸਵਾਰ ਹੋ ਕੇ ਆਏ ਲੋਕਾਂ ਨੇ ਭੰਨਤੋੜ ਕੀਤੀ ਗਈ। ਇਹ ਸਾਰੀ ਘਟਨਾ ਹਸਪਤਾਲ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਹਸਪਤਾਲ ਦੇ ਗਾਰਡ ਅਨੁਸਾਰ ਹਮਲਾਵਰਾਂ 'ਚ ਔਰਤਾਂ ਅਤੇ ਲੜਕੇ ਸਨ, ਜਿਵੇਂ ਹੀ ਹਸਪਤਾਲ 'ਚ ਭੰਨਤੋੜ ਸ਼ੁਰੂ ਹੋਈ ਤਾਂ ਹਸਪਤਾਲ 'ਚ ਦਾਖਲ ਮਰੀਜ਼, ਨਰਸਾਂ, ਡਾਕਟਰਾਂ ਅਤੇ ਹੋਰ ਸਟਾਫ ਡਰ ਨਾਲ ਸਹਿਮ ਗਏ ਸਨ। 

ਕੀ ਹੈ ਭੰਨਤੋੜ ਦੇ ਪਿੱਛੇ ਕਾਰਨ
ਦੱਸਿਆ ਜਾਂਦਾ ਹੈ ਕਿ ਤੋੜਫੋੜ ਕਰਨ ਆਏ ਹਮਲਾਵਰਾਂ 'ਚ ਇਸ ਗੱਲ ਨੂੰ ਲੈ ਕੇ ਰੋਸ ਸੀ ਕਿ ਉਨ੍ਹਾਂ ਵੱਲੋਂ ਹਸਪਤਾਲ 'ਚ ਲਿਆਂਦੇ ਗਏ ਮਰੀਜ ਦਾ ਠੀਕ ਢੰਗ ਨਾਲ ਇਲਾਜ ਨਹੀਂ ਕੀਤਾ ਗਿਆ ਅਤੇ ਲਾਪਰਵਾਹੀ ਕੀਤੀ ਗਈ ਹੈ, ਜਿਸ ਕਾਰਨ ਮਰੀਜ਼ ਦੀ ਜਾਨ ਨੂੰ ਖਤਰਾ ਬਣ ਗਿਆ। ਹਮਲਾਵਰਾਂ ਨੇ ਹਸਪਤਾਲ 'ਤੇ ਕਥਿਤ ਰੂਪ 'ਚ ਲਾਪਰਵਾਹੀ ਕਰਨ ਦੇ ਦੋਸ਼ ਲਗਾਏ ਹਨ। 

ਡਾਕਟਰ ਨੇ ਦੋਸ਼ਾਂ ਨੂੰ ਨਕਾਰਿਆ
ਦੂਜੇ ਪਾਸੇ ਮਿਸ਼ਨ ਹਸਪਤਾਲ ਦੇ ਡਾਇਰੈਕਟਰ ਮੈਡੀਕਲ ਸੁਪਰੀਡੈਂਟ ਡਾਕਟਰ ਅਨੁਰਾਗ ਅਮੀਨ ਨੇ ਆਪਣੇ 'ਤੇ ਲੱਗੇ ਗਏ ਸਾਰੇ ਦੋਸ਼ਾਂ ਨੂੰ ਨਕਾਰਿਆ। ਉਨ੍ਹਾਂ ਕਿਹਾ ਕਿ ਇਕ ਮਰੀਜ਼ ਨੂੰ ਹਸਪਤਾਲ 'ਚ ਲਿਆਂਦਾ ਗਿਆ ਸੀ, ਜਿਸਨੂੰ ਡਾਕਟਰਾਂ ਨੇ ਬਿਨਾਂ ਕਿਸੇ ਦੇਰੀ ਦੇ ਫਸਟ ਏਡ ਦਿੱਤੀ। ਮਰੀਜ਼ ਦੀ ਚਿੰਤਾਜਨਕ ਹਾਲਤ ਨੂੰ ਦੇਖਦੇ ਹੋਏ ਮਰੀਜ ਨੂੰ ਰੈਫਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਕੇਸ 'ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਕੀਤੀ ਗਈ। ਡਾਕਟਰ ਅਨੁਰਾਗ ਅਮੀਨ ਨੇ ਇਸ ਹਮਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਦੱਸਿਆ ਕਿ ਇਸ ਹਮਲੇ ਸਬੰਧੀ ਉਨ੍ਹਾਂ ਨੇ ਫਿਰੋਜ਼ਪੁਰ ਦੀ ਪੁਲਸ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਹਮਲਾਵਰਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ। 


author

Anuradha

Content Editor

Related News