ਮੰਦਰ ’ਚ ਸ਼ੀਤਲਾ ਮਾਤਾ ਦੀ ਸ਼ਰਧਾਲੂਆਂ ਨੇ ਕੀਤੀ ਪੂਜਾ

03/26/2019 4:30:47 AM

ਫਿਰੋਜ਼ਪੁਰ (ਕੁਮਾਰ)–ਛਾਉਣੀ ਦੇ ਸ਼ੀਤਲਾ ਮਾਤਾ ਮੰਦਰ ਘੁਮਿਆਰ ਮੰਡੀ ’ਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਪ੍ਰਧਾਨ ਨੰਦ ਕਿਸ਼ੋਰ ਗਗਨ, ਸੈਕਟਰੀ ਅਰਵਿੰਦ ਬਾਂਸਲ, ਪ੍ਰਬੰਧਕ ਵਿਜੇ ਕੁਮਾਰ ਗਰਗ ਅਤੇ ਖਜ਼ਾਨਚੀ ਅਜੇ ਕੁਮਾਰ ਗਰਗ ਦੀ ਅਗਵਾਈ ਹੇਠ ਸ਼ੀਤਲਾ ਮਾਤਾ ਦੀ ਪੂਜਾ-ਅਰਚਨਾ ਕੀਤੀ ਅਤੇ ਧਾਰਮਕ ਪ੍ਰੰਪਰਾ ਅਨੁਸਾਰ ਠੰਡੀ ਰੋਟੀ ਖਾਧੀ। ਸਿੱਧ ਪੀਠ ਸ੍ਰੀ ਸ਼ੀਤਲਾ ਦੇਵੀ ਮੰਦਰ ਸਭਾ (ਰਜਿ.) ਵੱਲੋਂ ਮੰਦਰ ਨੂੰ ਤਰ੍ਹਾਂ-ਤਰ੍ਹਾਂ ਦੀਆਂ ਲਾਈਟਾਂ ਨਾਲ ਸਜਾਇਆ ਗਿਆ ਅਤੇ ਇਸ ਪੂਜਾ ਦੇ ਪ੍ਰੋਗਰਾਮ ਨੂੰ ਲੈ ਕੇ ਸ਼ਾਨਦਾਰ ਪ੍ਰਬੰਧ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਨੰਦ ਕਿਸ਼ੋਰ ਗਗਨ ਨੇ ਦੱਸਿਆ ਕਿ ਸ਼ਰਧਾਲੀਆਂ ਨੂੰ ਬਸੋਡ਼ਾ ਦੀ ਕਹਾਣੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਸ਼ੀਤਲਾ ਮਾਤਾ ਨੂੰ ਪ੍ਰਾਰਥਨਾ ਕੀਤੀ ਗਈ ਕਿ ਜਿਸ ਤਰ੍ਹਾਂ ਆਪ ਨੇ ਬੁੱਢੀ ਮਾਤਾ ਦੀ ਰੱਖਿਆ ਕੀਤੀ, ਉਸੇ ਤਰ੍ਹਾਂ ਸਭ ਦੀ ਰੱਖਿਆ ਕਰੋ ਅਤੇ ਸਮੁੱਚੀ ਦੁਨੀਆ ਨੂੰ ਖੁਸ਼ੀਆਂ ਪ੍ਰਦਾਨ ਕਰੋ। ਸ਼ਰਧਾਲੂਆਂ ਵਿਚ ਸ਼ੀਤਲਾ ਮਾਤਾ ਦੀ ਪੂਜਾ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਿਆ ਗਿਆ ਅਤੇ ਲੋਕਾਂ ਨੇ ਲਾਈਨਾਂ ’ਚ ਖਡ਼੍ਹੇ ਹੋ ਕੇ ਬਡ਼ੀ ਸ਼ਰਧਾ ਨਾਲ ਪੂਜਾ-ਅਰਚਨਾ ਕੀਤੀ ਅਤੇ ਪ੍ਰਸ਼ਾਦ ਗ੍ਰਹਿਣ ਕੀਤਾ। ਇਸ ਮੌਕੇ ਮੰਦਰ ਕਾਰਜਕਾਰਨੀ ਦੇ ਮੈਂਬਰ ਕ੍ਰਿਸ਼ਨ ਮਿੱਤਲ, ਪਵਨ ਗਰਗ, ਓਮ ਪ੍ਰਕਾਸ਼ ਅਰੋਡ਼ਾ, ਰਾਜ ਕੁਮਾਰ ਅਗਰਵਾਲ, ਵਿਨੋਦ ਵਰਮਾ, ਅਸ਼ੋਕ ਮਿੱਤਲ, ਨੱਥੂ ਰਾਮ ਗੁਪਤਾ, ਪਵਨ ਮਿੱਤਲ ਆਦਿ ਮੌਜੂਦ ਸਨ।

Related News