ਮੋਹਾਲੀ ''ਚ ਹੋਈ ਫਾਇਰਿੰਗ, ਹਮਲਾਵਰਾਂ ਨੇ ਨੌਜਵਾਨ ''ਤੇ ਚਲਾਈਆਂ ਗੋਲ਼ੀਆਂ

Thursday, Apr 06, 2023 - 09:39 PM (IST)

ਮੋਹਾਲੀ ''ਚ ਹੋਈ ਫਾਇਰਿੰਗ, ਹਮਲਾਵਰਾਂ ਨੇ ਨੌਜਵਾਨ ''ਤੇ ਚਲਾਈਆਂ ਗੋਲ਼ੀਆਂ

ਚੰਡੀਗੜ੍ਹ : ਪੰਜਾਬ ਦੇ ਮੋਹਾਲੀ 'ਚ ਇੱਕ ਨੌਜਵਾਨ 'ਤੇ ਗੋਲ਼ੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮੋਹਾਲੀ ਦੇ ਇਕ ਹੋਟਲ ਦੇ ਬਾਹਰ ਕੁਝ ਬਾਈਕ ਸਵਾਰ ਹਮਲਾਵਰਾਂ ਨੇ ਇਕ ਨੌਜਵਾਨ 'ਤੇ ਗੋਲ਼ੀਆਂ ਚਲਾ ਦਿੱਤੀਆਂ, ਜਿਸ 'ਚ ਨੌਜਵਾਨ ਦੇ ਗੋਲ਼ੀ ਲੱਗਣ ਦੀ ਖ਼ਬਰ ਹੈ। ਹਮਲੇ ਦੌਰਾਨ ਜ਼ਖ਼ਮੀ ਨੌਜਵਾਨ ਇਸ ਸਮੇਂ ਪੀ.ਜੀ.ਆਈ. ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਪੁਰਾਣੀ ਰੰਜਿਸ਼ ਦਾ ਖ਼ੌਫ਼ਨਾਕ ਅੰਤ, ਔਰਤ ਨੇ ਇੱਟ ਮਾਰ ਕੇ ਕੀਤਾ ਵਿਅਕਤੀ ਦਾ ਕਤਲ

ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ। ਦਰਅਸਲ 2-3 ਬਾਈਕ ਸਵਾਰ ਬਦਮਾਸ਼ਾਂ ਨੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।


author

Mandeep Singh

Content Editor

Related News