ਖੰਨਾ ''ਚ ਅਹਾਤੇ ਅੰਦਰ ਚੱਲੀਆਂ ਗੋਲੀਆਂ, ਸਾਰੀ ਘਟਨਾ CCTV ''ਚ ਕੈਦ

Monday, Dec 25, 2023 - 03:50 PM (IST)

ਖੰਨਾ ''ਚ ਅਹਾਤੇ ਅੰਦਰ ਚੱਲੀਆਂ ਗੋਲੀਆਂ, ਸਾਰੀ ਘਟਨਾ CCTV ''ਚ ਕੈਦ

ਖੰਨਾ (ਵਿਪਨ) : ਖੰਨਾ 'ਚ ਭਾਦਲਾ ਨੇੜੇ ਇਕ ਅਹਾਤੇ 'ਚ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਸ ਦੌਰਾਨ ਅਹਾਤਾ ਸੰਚਾਲਕ ਗੋਲੀ ਲੱਗਣ ਤੋਂ ਬਚ ਗਿਆ। ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਇਸ ਦੀ ਸੀ. ਸੀ. ਟੀ. ਵੀ. ਵੀ ਫੁਟੇਜ ਵੀ ਸਾਹਮਣੇ ਆਈ ਹੈ। ਪੁਲਸ ਨੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਅਤੇ ਇਰਾਦਾ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਮਾਛੀਵਾੜਾ ਸਾਹਿਬ ਜੋੜ ਮੇਲ ’ਤੇ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ, ਦੇਖੋ ਤਸਵੀਰਾਂ

ਜਾਣਕਾਰੀ ਮੁਤਾਬਕ ਅਹਾਤਾ ਸੰਚਾਲਕ ਨੇ ਦੱਸਿਆ ਕਿ ਰਾਹੁਲ ਐਤਵਾਰ ਰਾਤ ਕਰੀਬ 11 ਵਜੇ ਭਾਦਲਾ ਚੌਂਕ ਨੇੜੇ ਅਹਾਤੇ 'ਚ ਗਿਆ ਸੀ। ਉੱਥੇ ਹੀ ਸ਼ਰਾਬ ਪੀਂਦੇ ਹੋਏ ਅੰਡਿਆਂ ਨੂੰ ਲੈ ਕੇ ਝਗੜਾ ਹੋ ਗਿਆ। ਇਸ ਤੋਂ ਬਾਅਦ ਰਾਹੁਲ ਨੇ ਆਪਣੇ ਭਰਾ ਦਿਲੀਪ ਨੂੰ ਫੋਨ ਕੀਤਾ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਦੌਰਾਨ PRTC ਚਾਲਕ ਦੀ ਮੌਤ, ਸੜਕ ਪਾਰ ਕਰਦਾ ਕਾਰ ਦੀ ਲਪੇਟ 'ਚ ਆਇਆ

ਦਲੀਪ ਉੱਥੇ ਕਾਰ ਵਿੱਚ ਆਇਆ ਅਤੇ ਪਹੁੰਚਦੇ ਹੀ ਉਸਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਫਾਇਰਿੰਗ ਕਰ ਦਿੱਤੀ। ਇਸ ਤੋਂ ਬਾਅਦ ਉੱਥੇ ਹਫੜਾ-ਦਫੜੀ ਮਚ ਗਈ। ਗੋਲੀ ਅਹਾਤੇ ਦੇ ਗੇਟ ਵਿੱਚੋਂ ਆਰ-ਪਾਰ ਹੋ ਗਈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News