ਜਗਰਾਓਂ 'ਚ ਫ਼ਾਇਰਿੰਗ, ਝਾਂਸੀ ਰਾਣੀ ਚੌਕ 'ਚ ਚੱਲੀ ਗੋਲ਼ੀ
Wednesday, Mar 05, 2025 - 03:43 PM (IST)

ਜਗਰਾਓਂ (ਮਾਲਵਾ): ਜਗਰਾਓਂ ਦੀ ਵਪਾਰਕ ਹੱਬ ਸਮਝੇ ਜਾਂਦੇ ਝਾਂਸੀ ਰਾਣੀ ਚੌਕ ਵਿਚ ਫ਼ਾਇਰਿੰਗ ਹੋਈ ਹੈ। ਇੱਥੇ ਸੁਨਿਆਰੇ ਦੀ ਦੁਕਾਨ ਦੇ ਬਾਹਰ ਗੋਲ਼ੀ ਚੱਲੀ ਹੈ। ਜਾਣਕਾਰੀ ਮੁਤਾਬਕ ਝਾਂਸੀ ਰਾਣੀ ਚੌਕ ਨੇੜੇ ਇਕ ਮੋਟਰਸਾਈਕਲ 'ਤੇ ਸਵਾਰ 3 ਨੌਜਵਾਨਾਂ ਵੱਲੋਂ ਸੁਨਿਆਰੇ ਦੀ ਦੁਕਾਨ ਦੇ ਬਾਹਰ ਗੋਲ਼ੀਆਂ ਚਲਾਈਆਂ ਗਈਆਂ ਹਨ।
ਨੌਜਵਾਨਾਂ ਵੱਲੋਂ ਗੋਲ਼ੀਆਂ ਚਲਾ ਕੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਮਲਾਵਰਾਂ ਵੱਲੋਂ ਲੱਡੂ ਲੱਖੇ ਵਾਲੇ ਜਿਊਲਰਜ਼ ਸ਼ਿਵਾ ਵਰਮਾ ਦੀ ਦੁਕਾਨ ਨੇੜੇ ਗੋਲ਼ੀਆਂ ਚਲਾਈਆਂ ਗਈਆਂ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਵੱਲੋਂ ਵੀ ਸਮੂਹਿਕ ਛੁੱਟੀ ਦਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8