ਚੰਡੀਗੜ੍ਹ 'ਚ ਬਦਮਾਸ਼ ਸੋਨੂੰ ਸ਼ਾਹ ਦਾ ਕਤਲ, 'ਲਾਰੈਂਸ ਬਿਸ਼ਨੋਈ' ਨੇ ਲਈ ਜ਼ਿੰਮੇਵਾਰੀ (ਵੀਡੀਓ)

Saturday, Sep 28, 2019 - 03:51 PM (IST)

ਚੰਡੀਗੜ੍ਹ (ਕੁਲਦੀਪ) : ਇੱਥੇ ਬੁੜੈਲ 'ਚ ਸ਼ਨੀਵਾਰ ਨੂੰ ਬਦਮਾਸ਼ ਸੋਨੂੰ ਸ਼ਾਹ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ੋਨਈ ਗੈਂਗ ਵਲੋਂ ਲਈ ਗਈ ਹੈ। ਲਾਰੈਂਸ ਬਿਸ਼ੋਨਈ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਲਿਖਿਆ ਹੈ ਕਿ ਸੋਨੂੰ ਸ਼ਾਹ ਦੀ ਮੌਤ ਨਾਲ ਬਹੁਤ ਸਾਰੇ ਗਰੀਬਾਂ ਨੂੰ ਸੁੱਖ ਦਾ ਸਾਹ ਆਵੇਗਾ ਕਿਉਂਕਿ ਉਹ ਗਰੀਬਾਂ ਨੂੰ ਨਾਜਾਇਜ਼ ਹੀ ਤੰਗ ਪਰੇਸ਼ਾਨ ਕਰਦਾ ਸੀ।

PunjabKesari

ਜਾਣਕਾਰੀ ਮੁਤਾਬਕ 3 ਅਣਪਛਾਤੇ ਬਦਮਾਸ਼ ਅਚਾਨਕ ਸੋਨੂੰ ਸ਼ਾਹ ਦੇ ਦਫਤਰ 'ਚ ਵੜ ਗਏ ਅਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਸੋਨੂੰ ਸ਼ਾਹ ਅਤੇ 2 ਹੋਰ ਲੋਕ ਬੁਰੀ ਤਰ੍ਹਾਂ ਜ਼ਖਮੀਂ ਹੋ ਗਏ।

PunjabKesari

ਇਨ੍ਹਾਂ ਲੋਕਾਂ ਨੂੰ ਤੁਰੰਤ ਸੈਕਟਰ-32 ਦੇ ਹਸਪਤਾਲ ਭਰਤੀ ਕਰਾਇਆ ਗਿਆ, ਜਿੱਥੇ ਸੋਨੂੰ ਸ਼ਾਹ ਦੀ ਮੌਤ ਹੋ ਗਈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 


author

Babita

Content Editor

Related News