ਪੁਰਾਣੀ ਰੰਜਿਸ਼ ਨੇ ਧਾਰਿਆ ਖ਼ੂਨੀ ਰੂਪ , ਬਟਾਲਾ 'ਚ ਗੁੱਜਰ ਧੜਿਆਂ ਵਿਚਾਲੇ ਚੱਲੀਆਂ ਗੋਲ਼ੀਆਂ
Monday, Nov 07, 2022 - 11:50 AM (IST)
ਬਟਾਲਾ (ਗੁਰਪ੍ਰੀਤ) : ਬੀਤੀ ਦੇਰ ਰਾਤ ਬਟਾਲਾ ਦੇ ਗੰਦੇ ਨਾਲ਼ੇ ਬਾਈਪਾਸ ਦੇ ਕੋਲ ਪੁਰਾਣੀ ਰੰਜਿਸ਼ ਦੇ ਚੱਲਦਿਆਂ ਗੁੱਜਰ ਭਾਈਚਾਰੇ ਵਿਚਾਲੇ ਗੋਲ਼ੀਆਂ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ 4 ਹਮਲਾਵਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਅਤੇ ਉਨ੍ਹਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਇਕ ਵਿਅਕਤੀ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਅਤੇ ਫਾਇਰਿੰਗ ਇੰਨੀ ਤੇਜ਼ੀ ਨਾਲ ਕੀਤੀ ਕਿ ਗੋਲ਼ੀਆਂ ਕਾਰ ਦਾ ਆਰ-ਪਾਰ ਹੋ ਗਈਆਂ। ਜ਼ਖ਼ਮੀ ਵਿਅਕਤੀ ਨੂੰ ਸਿਵਲ ਹਸਪਤਾਲ ਬਟਾਲਾ 'ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਹਸਪਤਾਲ ਪ੍ਰਸ਼ਾਸਨ ਵੱਲੋਂ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਸੁਧੀਰ ਸੂਰੀ ਕਤਲ ਕਾਂਡ ’ਚ SIT ਦਾ ਗਠਨ, ਪੁਲਸ ਕਮਿਸ਼ਨਰ ਨੇ ਦੱਸਿਆ ਸੰਦੀਪ ਸੰਨੀ ਨੇ ਕਿਉਂ ਦਿੱਤਾ ਵਾਰਦਾਤ ਨੂੰ ਅੰਜਾਮ
ਇਸ ਫਾਇਰਿੰਗ ਦੌਰਾਨ ਗੰਭੀਰ ਜ਼ਖ਼ਮੀ ਹੋਏ ਪਿੰਡ ਮੜੀਆਂਵਾਲਾ ਦੇ ਫ਼ਰੀਦ ਤੇ ਉਸਦੇ ਭਰਾ ਨੂਰਦੀਨ ਨੇ ਦੱਸਿਆ ਕਿ ਉਹ ਦੇਰ ਰਾਤ ਆਪਣੇ ਰਿਸ਼ਤੇਜਾਰਾਂ ਨੂੰ ਮਿਲ ਕੇ ਵਾਪਸ ਆ ਰਹੇ ਸੀ। ਇਸ ਦੌਰਾਨ ਜਦੋਂ ਉਨ੍ਹਾਂ ਨੇ ਆਪਣੀ ਬਟਾਲਾ ਬਾਈਪਾਸ 'ਤੇ ਪੈਂਦੇ ਗੰਦੇ ਨਾਲੇ ਕੋਲ ਪਹੁੰਚੇ ਤਾਂ 4 ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਨ੍ਹਾਂ ਦੀ ਗੱਡੀ ਅੱਗੇ ਆਪਣੇ ਮੋਟਰਸਾਈਕਲ ਲਗਾ ਕੇ ਗੱਡੀ ਰੋਕ ਲਈ। ਜਿਸ ਤੋਂ ਬਾਅਦ ਗੁੱਜਰਾਂ ਦੇ ਡੇਰੇ ਤੋਂ ਵੀ 2 ਲੋਕ ਆ ਕੇ ਉਨ੍ਹਾਂ ਨੂੰ ਧਮਕਾਉਣ ਲੱਗ ਗਏ ਅਤੇ ਕਹਿਣ ਲੱਗ ਗਏ ਅਤੇ ਕੋਲ ਖੜ੍ਹੇ 2 ਗੁੱਜਰਾ ਵੱਲ੍ਹ ਇਸ਼ਾਰਾ ਕਰ ਕੇ ਕਹਿਣ ਲੱਗੇ ਕਿ ਤੁਸੀ ਬਿਨ੍ਹਾਂ ਵਜ੍ਹਾ ਇਨ੍ਹਾਂ ਨਾਲ ਕਿਉਂ ਝਗੜਾ ਕਰਦੇ ਹੋ।
ਇਹ ਵੀ ਪੜ੍ਹੋ- ਅਹਿਮ ਖ਼ਬਰ : ਵਿਜੀਲੈਂਸ ਬਿਊਰੋ ਖ਼ਿਲਾਫ਼ ਪੰਜਾਬ ਦੇ ਐਕਸਾਈਜ਼ ਵਿਭਾਗ ਦੇ ਸਮੂਹ ਮੁਲਾਜ਼ਮ ਅੱਜ ਤੋਂ ਹੜਤਾਲ ’ਤੇ
ਇਸ ਤੋਂ ਬਾਅਦ ਜ਼ਖ਼ਮੀ ਫ਼ਰੀਦ ਨੇ ਦੱਸਿਆ ਕਿ ਉਸਦਾ ਭਰਾ ਫੌਜ ਵਿੱਚ ਨੌਕਰੀ ਕਰਦਾ ਹੈ ਅਤੇ ਉਸਦੀ ਪਤਨੀ ਉਨ੍ਹਾਂ ਦੇ ਨਾਲ ਹੀ ਰਹਿੰਦੀ। ਬੀਤੇ ਕੁਝ ਦਿਨਾਂ ਪਹਿਲਾਂ ਦੂਸਰੇ ਗੁੱਜਰ ਪਰਿਵਾਰ ਦੇ ਮੁੰਡਾ ਉਨ੍ਹਾਂ ਦੇ ਫੌਜੀ ਭਰਾ ਦੀ ਪਤਨੀ ਨੂੰ ਘਰੋਂ ਭਜਾ ਕੇ ਲੈ ਗਿਆ ਸੀ ਪਰ ਕੁਝ ਬੀਤ ਜਾਣ ਮਗਰੋਂ ਬਰਦਾਰੀ ਦੇ ਸਾਹਮਣੇ ਸਾਡੀ ਭਰਜਾਈ ਨੂੰ ਵਾਪਸ ਕਰ ਦਿੱਤਾ ਸੀ। ਉਸੇ ਘਟਨਾ ਨੂੰ ਲੈ ਕੇ ਸਾਡੀ ਆਪਸੀ ਰੰਜਿਸ਼ ਸੀ ਅਤੇ ਅੱਜ ਉਸੇ ਰੰਜਿਸ਼ ਨੂੰ ਲੈ ਕੇ ਉਕਤ ਗੁੱਜਰ ਪਰਿਵਾਰ ਦੇ ਲੋਕਾਂ ਨੇ ਸਾਡੀ ਗੱਡੀ ਰੋਕ ਕੇ ਸਾਨੂੰ ਧਮਕਾਇਆ ਅਤੇ ਸਾਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਸਾਡੇ 'ਤੇ ਫਾਇਰਿੰਗ ਕੀਤੀ। ਉਨ੍ਹਾਂ ਕਿਹਾ ਕਿ ਗੱਡੀ ਵਿਚ ਸੀਟ ਉੱਤੇ ਲੰਮੇ ਪੈਣ ਕਾਰਨ ਦੋ ਗੋਲ਼ੀਆਂ ਮੇਰੀ ਬਾਂਹ ਅਤੇ ਪੱਟ 'ਤੇ ਲੱਗ ਗਈਆਂ ਅਤੇ ਬਾਕੀ ਗੋਲ਼ੀਆਂ ਗੱਡੀ ਦੇ ਆਰ-ਪਾਰ ਹੋ ਗਈਆਂ। ਉਨ੍ਹਾਂ ਕਿਹਾ ਕਿ ਸਾਨੂੰ ਉਕਤ ਗੁੱਜਰ ਪਰਿਵਾਰ ਤੋਂ ਜਾਨ ਦਾ ਖ਼ਤਰਾ ਹੈ ਇਸ ਲਈ ਬਣਦੀ ਕਾਰਵਾਈ ਕਰੇ ਸਾਨੂੰ ਇਨਸਾਫ਼ ਦਿੱਤਾ ਜਾਵੇ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।