ਚੰਡੀਗੜ੍ਹ : ਸ਼ਰਾਬ ਦੇ ਠੇਕੇ 'ਚ 2 ਨੌਜਵਾਨਾਂ ਨੇ ਚਲਾਈਆਂ ਗੋਲ਼ੀਆਂ, ਠੇਕੇ ਦੇ ਕਰਿੰਦੇ ਸਮੇਤ 4 ਜ਼ਖ਼ਮੀ

06/03/2020 2:59:10 PM

ਚੰਡੀਗੜ੍ਹ (ਸੁਸ਼ੀਲ) : ਸੈਕਟਰ-9 ਦੀ ਇਨਰ ਮਾਰਕਿਟ ਸਥਿਤ ਸ਼ਰਾਬ ਦੇ ਠੇਕੇ ’ਤੇ ਮੰਗਲਵਾਰ ਰਾਤ ਨੂੰ ਕਾਰ ਸਵਾਰ ਦੋ ਨੌਜਵਾਨਾਂ ਨੇ 6 ਗੋਲ਼ੀਆਂ ਚਲਾਈਆਂ  ਅਤੇ ਫਰਾਰ ਹੋ ਗਏ। ਘਟਨਾ ’ਚ ਠੇਕੇ ਦੇ ਅੰਦਰ ਬੈਠੇ ਕਾਰਿੰਦੇ ਸਮੇਤ 4 ਲੋਕ ਗੋਲੀ ਦੇ ਛਰੇ ਲੱਗਣ ਨਾਲ ਜਖ਼ਮੀ ਹੋ ਗਏ। ਪੁਲਸ ਨੇ ਜਖ਼ਮੀਆਂ ਨੂੰ ਜੀ. ਐੱਮ. ਐੱਸ. ਐੱਚ.-16 ’ਚ ਭਰਤੀ ਕਰਵਾਇਆ। ਸੈਲਸਮੇਨ ਰਾਜੇਸ਼ ਦੀ ਬਾਂਹ ’ਚ ਗੋਲੀ ਲੱਗਣ ਅਤੇ ਉਸ ਦੀ ਹਾਲਤ ਗੰਭੀਰ ਹੋਣ ’ਤੇ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ, ਜਦੋਂ ਕਿ ਛਰੇ ਲੱਗਣ ਵਾਲੇ ਜਖ਼ਮੀਆਂ ਦੀ ਪਛਾਣ ਅੰਕੁਰ ਨਾਰੰਗ, ਕਾਰਿੰਦੇ ਪਵਨ ਅਤੇ ਮਦਨ ਦੇ ਰੂਪ ’ਚ ਹੋਈ। ਪੁਲਸ ਨੂੰ ਘਟਨਾ ਸਥਾਨ ਤੋਂ ਗੋਲੀਆਂ ਦੇ 5 ਖੋਲ ਮਿਲੇ ਹਨ। ਸੈਕਟਰ-3 ਥਾਣਾ ਪੁਲਸ ਨੇ ਹਮਲਾਵਰਾਂ ’ਤੇ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮਾਰਕਿਟ ’ਚ ਪਿਸਤੌਲ ਲਹਿਰਾਉਂਦਿਆਂ ਗੱਡੀ ’ਚ ਬੈਠ ਕੇ ਹੋਏ ਫਰਾਰ
ਸੈਕਟਰ-21 ਨਿਵਾਸੀ ਸ਼ਰਾਬ ਠੇਕੇਦਾਰ ਰਾਮ ਅਵਤਾਰ ਬਤਰਾ ਨੇ ਦੱਸਿਆ ਕਿ ਉਨ੍ਹਾਂ ਦਾ ਸੈਕਟਰ-9 ਦੀ ਇਨਰ ਮਾਰਕਿਟ ’ਚ ਲਿਕਰ ਹਾਊਸ ਦੇ ਨਾਮ ਨਾਲ ਸ਼ਰਾਬ ਦਾ ਠੇਕਾ ਹੈ। ਠੇਕੇ ਦੇ ਕਾਊਂਟਰ ’ਤੇ ਸੇਲਸਮੈਨ ਰਾਜੇਸ਼ ਬੈਠਾ ਸੀ ਅਤੇ ਉਹ ਖੁਦ ਅੰਦਰ ਦਫ਼ਤਰ ’ਚ ਮੌਜੂਦ ਸਨ। ਇੰਨ੍ਹੇ ’ਚ ਦੋ ਨੌਜਵਾਨ ਠੇਕੇ ਦੇ ਬਾਹਰ ਆਏ ਅਤੇ ਪਿਸਤੌਲ ਕੱਢ ਕੇ ਠੇਕੇ ਦੇ ਅੰਦਰ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕ ਨੌਜਵਾਨ ਤਾਂ ਦੋਵੇਂ ਹੱਥਾਂ ’ਚ ਪਿਸਤੌਲ ਲੈ ਕੇ ਫਾਇਰ ਕਰਦਾ ਰਿਹਾ। ਗੋਲੀ ਠੇਕੇ ਦੇ ਅੰਦਰ ਕਾਰਿੰਦੇ ਰਾਜੇਸ਼ ਦੀ ਬਾਂਹ ’ਚ ਲੱਗੀ। ਹਥਿਆਰਾਂ ਨਾਲ ਲੈਸ ਨੌਜਵਾਨ ਬਾਜ਼ਾਰ ’ਚ ਪਿਸਤੌਲ ਲਹਿਰਾਉਂਦਿਆਂ ਗੱਡੀ 'ਚ ਬੈਠ ਕੇ ਫਰਾਰ ਹੋ ਗਏ।
ਸੜਕ ’ਤੇ ਗੱਡੀ ਖੜ੍ਹੀ ਕਰ ਕੇ ਆਏ ਸਨ ਹਮਲਾਵਰ
ਜਾਂਚ ’ਚ ਸਾਹਮਣੇ ਆਇਆ ਕਿ ਦੋਵੇਂ ਹਮਲਾਵਰ ਨੌਜਵਾਨ ਠੇਕੇ ’ਤੇ ਗੋਲੀ ਚਲਾਉਣ ਤੋਂ ਪਹਿਲਾਂ ਹੌਂਡਾ ਅਮੇਜ਼ ਗੱਡੀ ਸੜਕ ’ਤੇ ਖੜ੍ਹੀ ਕਰ ਕੇ ਆਏ ਸਨ। ਮੁਲਜ਼ਮਾਂ ਦੀ ਗੱਡੀ ਸਫੇਦ ਰੰਗ ਦੀ ਸੀ। ਪੁਲਸ ਗੱਡੀ ਦਾ ਨੰਬਰ ਪਤਾ ਲਗਾਉਣ ਲਈ ਕੋਠੀਆਂ ਅਤੇ ਮਾਰਕੀਟ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਘਾਲ ਰਹੀ ਹੈ।
ਟ੍ਰੈਫਿਕ ਇੰਸਪੈਕਟਰ ਮੌਜੂਦ ਸੀ ਮੌਕੇ ’ਤੇ
ਸੈਕਟਰ-9 ਦੇ ਸ਼ਰਾਬ ਦੇ ਠੇਕੇ ’ਤੇ ਜਦੋਂ ਫਾਇਰਿੰਗ ਹੋਈ ਤਾਂ ਇਕ ਟ੍ਰੈਫਿਕ ਇੰਸਪੈਕਟਰ ਮਾਰਕੀਟ ’ਚ ਮੌਜੂਦ ਸੀ। ਹਮਲਾਵਰ ਇੰਸਪੈਕਟਰ ਦੇ ਸਾਹਮਣੇ ਫਰਾਰ ਹੋ ਗਏ। ਉਨ੍ਹਾਂ ਨੇ ਹਮਲਾਵਰਾਂ ਦਾ ਪਿੱਛਾ ਜਾਂ ਫੇਰ ਫੜ੍ਹਨ ਦੀ ਕੋਸ਼ਿਸ਼ ਨਹੀਂ ਕੀਤੀ।


Babita

Content Editor

Related News