ਹੰਸਰਾਜ ਹੰਸ ਦੇ ਦਫਤਰ ਦੇ ਬਾਹਰ ਦਿੱਲੀ ’ਚ ਚੱਲੀ ਗੋਲੀ, ਦੋਸ਼ੀ ਫਰਾਰ

Monday, Nov 04, 2019 - 06:47 PM (IST)

ਹੰਸਰਾਜ ਹੰਸ ਦੇ ਦਫਤਰ ਦੇ ਬਾਹਰ ਦਿੱਲੀ ’ਚ ਚੱਲੀ ਗੋਲੀ, ਦੋਸ਼ੀ ਫਰਾਰ

ਨਵੀਂ ਦਿੱਲੀ — ਪੱਛਮੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਗਾਇਕ ਹੰਸਰਾਜ ਹੰਸ ਦੇ ਰੋਹਿਣੀ ਸਥਿਤ ਦਫਤਰ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਹਾਲਾਂਕਿ ਜਿਸ ਸਮੇਂ ਹਮਲਾਵਰਾਂ ਨੇ ਗੋਲੀਬਾਰੀ ਕੀਤੀ ਉਸ ਸਮੇਂ ਦਫਤਰ ਬੰਦ ਸੀ, ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਡੀ.ਸੀ.ਪੀ. ਦੀ ਜਾਣਕਾਰੀ ਮੁਤਾਬਕ ਹਮਲਾਵਰ ਸਫੇਦ ਪਜਾਮੇ ਅਤੇ ਕੇਸਰੀਆ ਕੁਰਤੇ 'ਚ ਸੀ। ਫਾਇਰਿੰਗ ਕਰਨ ਤੋਂ ਬਾਅਦ ਉਸ ਨੇ ਕਿਹਾ ਕਿ ਸੰਸਦ ਮੈਂਬਰ ਨੇ ਮਿਲਣ ਦਾ ਸਮਾਂ ਦਿੱਤਾ ਸੀ ਪਰ ਮਿਲੇ ਨਹੀਂ। ਫਿਲਹਾਲ ਦੋਸ਼ੀ ਮੌਕੇ ਤੋਂ ਫਰਾਰ ਹੈ। ਕਾਰ ਸਵਾਰ ਸ਼ਖਸ਼ ਨੇ ਸ਼ਾਮ ਕਰੀਬ 6 ਵਜੇ ਉਨ੍ਹਾਂ ਦੇ ਦਫਤਰ ਦੇ ਬਾਹਰ ਗੋਲੀਬਾਰੀ ਕੀਤੀ। ਦਿੱਲੀ ਪੁਲਸ ਮੌਕੇ 'ਤੇ ਪਹੁੰਚ ਚੁੱਕੀ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।


author

Inder Prajapati

Content Editor

Related News