ਭਾਰੀ ਮਾਤਰਾ ''ਚ ਪਟਾਖੇ ਬਰਾਮਦ, ਕੇਸ ਦਰਜ

Wednesday, Nov 13, 2019 - 02:21 PM (IST)

ਭਾਰੀ ਮਾਤਰਾ ''ਚ ਪਟਾਖੇ ਬਰਾਮਦ, ਕੇਸ ਦਰਜ

ਬਟਾਲਾ (ਬੇਰੀ) : ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਨੇ ਭਾਰੀ ਮਾਤਰਾ ਵਿਚ ਪਟਾਖੇ ਬਰਾਮਦ ਕਰਕੇ ਦੁਕਾਨਦਾਰ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਐੱਸ.ਆਈ. ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੂੰ ਦਿੱਤੀ ਦਰਖਾਸਤ ਵਿਚ ਅਨਿਲ ਮਹਿਰਾ ਕਾਰਜ ਸਾਧਕ ਅਫਸਰ ਨਗਰ ਕੌਂਸਲ ਡੇਰਾ ਬਾਬਾ ਨਾਨਕ ਨੇ ਲਿਖਵਾਇਆ ਕਿ ਅਸ਼ਵਨੀ ਕੁਮਾਰ ਪੁੱਤਰ ਖਰੈਤੀ ਲਾਲ ਵਾਸੀ ਡੇਰਾ ਬਾਬਾ ਨਾਨਕ ਨੇ ਆਪਣੀ ਦੁਕਾਨ ਵਿਚ ਭਾਰੀ ਮਾਤਰਾ ਵਿਚ ਪਟਾਖੇ ਸਟੋਰ ਕਰਕੇ ਰੱਖੇ ਸਨ, ਜਿਸ ਦੇ ਚਲਦਿਆਂ ਉਨ੍ਹਾਂ ਤੁਰੰਤ ਪੁਲਸ ਪਾਰਟੀ ਸਮੇਤ ਛਾਪੇਮਾਰੀ ਕਰਦੇ ਹੋਏ ਉਕਤ ਦੁਕਾਨਦਾਰ ਦੀ ਦੁਕਾਨ ਤੋਂ ਭਾਰੀ ਮਾਤਰਾ ਵਿਚ ਪਟਾਖੇ ਬਰਾਮਦ ਕੀਤੇ ਹਨ। 

ਇਸ ਸੰਬੰਧੀ ਪੁਲਸ ਨੇ ਉਕਤ ਦੁਕਾਨਦਾਰ ਦੇ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੇ ਬਾਅਦ ਉਕਤ ਦੁਕਾਨਦਾਰ ਨੂੰ ਜਮਾਨਤ ਤੇ ਰਿਹਾ ਕਰ ਦਿੱਤਾ ਗਿਆ ਹੈ।


author

Gurminder Singh

Content Editor

Related News